ਡਾ.ਬੀ.ਆਰ.ਅੰਬੇਡਕਰ ਦੀ ਬਰਸੀ ਮੌਕੇ ਉਨਾਂ ਨੂੰ ਦੇਸ਼ ਭਰ ‘ਚ ਦਿੱਤੀ ਜਾ ਰਹੀ ਸ਼ਰਧਾਜ਼ਲੀ

ਰਾਸ਼ਟਰ ਅੱਜ ਡਾ.ਭੀਮ ਰਾਓ ਅੰਬੇਡਕਰ ਨੂੰ ਉਨਾਂ ਦੀ ਬਰਸੀ ਮੌਕੇ ਯਾਦ ਕਰ ਰਿਹਾ ਹੈ ਅਤੇ ਸ਼ਰਧਾਜ਼ਲੀ ਭੇਟ ਕੀਤੀ ਜਾ ਰਹੀ ਹੈ।1956 ‘ਚ ਭਾਰਤੀ ਸੰਵਿਧਾਨ ਦੇ ਪਿਤਾ ਵੱਜੋਂ ਜਾਣੇ ਜਾਂਦੇ ਡਾ.ਅੰਬੇਡਕਰ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਸਨ।
ਅੱਜ ਦਾ ਦਿਨ ਉਨਾਂ ਦੀ ਣਾਦ ‘ਚ ਮਹਾਪਰਨਿਰਵਾਨ ਦੇ ਰੂਪ ‘ਚ ਮਨਾਇਆ ਜਾਂਦਾ ਹੈ।ਇਸ ਸਬੰਧ ‘ਚ ਮੁੱਖ ਸਮਾਗਮ ਨਵੀਂ ਦਿੱਲੀ ‘ਚ ਸੰਸਦ ਭਵਨ ਦੇ ਬਗ਼ੀਚੇ ‘ਚ ਬਾਬਾ ਸਾਹਿਬ ਦੇ ਬੁੱਤ ਕੋਲ ਮਨਾਇਆ ਜਾਵੇਗਾ। ਇਸ ਮੌਕੇ ਅੱਜ ਸਵੇਰ ਰਾਸ਼ਟਰਪਤੀ ਰਾਮਨਾਥ ਕੋਵਿੰਦ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਹੋਰ ਸਿਆਸੀ ਆਗੂਆਂ ਨੇ ਡਾ.ਅੰਬੇਡਕਰ ਨੂੰ ਸ਼ਰਧਾਜ਼ਲੀ ਦੇ ਫੱੁਲ ਭੇਟ ਕੀਤੇ।