ਪਾਕਿਸਤਾਨ ਆਪਣੀ ਸਰਜਮੀਂ ‘ਤੇ ਅੱਤਵਾਦੀਆਂ ਦੇ ਸੁਰੱਖਿਅਤ ਠਿਕਾਣਿਆਂ ਤੋਂ ਇੱਕ ਵਾਰ ਫਿਰ ਹੋਇਆ ਮੁਨਕਰ

ਅਮਰੀਕਾ ਦੇ ਰਾਟਰਪਤੀ ਡੋਨਲਡ ਟਰੰਪ ਵੱਲੋਂ ਹਾਲ ‘ਚ ਹੀ ਜਾਰੀ ਕੀਤੀ ਆਪਣੀ ਨਵੀਂ ਵਿਦੇਸ਼ ਨੀਤੀ ਤਹਿਤ ਸਪਸ਼ੱਟ ਤੌਰ ‘ਤੇ ਪਤਾ ਲੱਗ ਰਿਹਾ ਹੈ ਕਿ ਟਰੰਪ ਪ੍ਰਸ਼ਾਸਨ ਵੱਲੋਂ ਇਲਾਮਾਬਾਦ ‘ਤੇ ਦਬਾਅ ਪਾਇਆ ਜਾ ਰਿਹਾ ਹੈ ਕਿ ਉਹ ਆਪਣੀ ਸਰਜਮੀਂ ਤੋਂ ਅੱਤਵਾਦੀਆਂ ਅਤੇ ਉਨਾਂ ਦੇ ਸੁਰੱਖਿਅਤ ਠਿਕਾਣਿਆਂ ਨੂੰ ਖ਼ਤਮ ਕਰੇ।ਪਾਕਿਸਤਾਨ ਦੀ ਆਪਣੀ ਪਹਿਲੀ ਯਾਤਰਾ ਦੌਰਾਨ ਅਮਰੀਕਾ ਦੇ ਰੱਖਿਆ ਸਕੱਤਰ ਜੇਮਸ ਮੈਟਿਸ ਨੇ ਇਸ ਗੱਲ ‘ਤੇ ਫਿਰ ਜ਼ੋਰ ਦੇ ਕੇ ਕਿਹਾ ਕਿ ਪਾਕਿਸਤਾਨ ਆਪਣੇ ਖੇਤਰ ‘ਚੋਂ ਸਰਗਰਮ ਦਹਿਤਗਰਦਾਂ ਖ਼ਿਲਾਫ ਆਪਣੀ ਕਾਰਵਾਈ ਨੂੰ ਹੋਰ ਵਧਾਵੇ। ਉਨਾਂ ਇਹ ਵੀ ਕਿਹਾ ਕਿ ਪਾਕਿਸਤਾਨ ਖੇਤਰ ਅਤੇ ਆਸ-ਪਾਸ ਦੇ ਗੁਆਂਢੀ ਮੁਲਕਾਂ ‘ਚ ਸ਼ਾਂਤੀ ਅਤੇ ਸਥਿਰਤਾ ਕਾਇਮ ਕਰਨ ਲਈ ਵੀ ਸਕਾਰਾਤਮਕ ਅਤੇ ਸਰਗਰਮ ਭੂਮਿਕਾ ਨਿਭਾਵੇ।
ਅਫ਼ਗਾਨਿਸਤਾਨ ਪ੍ਰਤੀ ਟਰੰਪ ਨੀਤੀ ਦਾ ਐਲਾਨ ਕਰਦਿਆਂ ਅਮਰੀਕਾ ਨੇ ਪਾਕਿਸਤਾਨ ‘ਤੇ ਸਿੱਧਾ ਨਿਸ਼ਾਨਾ ਸਾਧਦਿਆਂ ਬਹੁਤ ਸਾਰੇ ਮੌਕਿਆਂ ‘ਤੇ ਕਿਹਾ ਕਿ ਇਸਲਾਮਾਬਾਦ ਅੱਤਵਾਦ ਵਿਰੁੱਧ ਸਖ਼ਤ ਕਾਰਵਾਈ ਕਰੇ।ਅਮਰੀਕੀ ਨੀਤੀ ਨਿਰਮਾਤਾਵਾਂ ਨੂੰ ਹੁਣ ਇਹ ਮਹਿਸੂਸ ਹੋਣ ਲੱਗ ਪਿਆ ਹੈ ਕਿ ਅਫ਼ਗਾਨਿਸਤਾਨ ‘ਚ ਅਸ਼ਾਂਤੀ ਪੈਦਾ ਕਰਨ ਵਾਲੇ 16 ਸਾਲ ਲੰਬੇ ਯੁੱਧ ਤੋਂ ਬਾਅਦ ਇਸ ਖੇਤਰ ‘ਚ ਉਸ ਸਮੇਂ ਤੱਕ ਸਥਿਰਤਾ ਕਾਇਮ ਨਹੀਂ ਹੋ ਸਕਦੀ ਹੈ ਜਦੋਂ ਤੱਕ ਪਾਕਿਸਤਾਨ ਅਫ਼ਗਾਨ ਅੱਤਵਾਦੀਆਂ ਨੂੰ ਪਨਾਹ ਦੇਣਾ ਬੰਦ ਨਹੀਂ ਕਰਦਾ ਹੈ। ਇਸ ਗੱਲ ਤੋਂ ਨਾਂਹ ਨਹੀਂ ਕੀਤੀ ਜਾ ਸਕਦੀ ਪਾਕਿਸਤਾਨ ਤੋਂ ਅੱਤਵਾਦੀ ਕਮਜ਼ੋਰ ਸਰਹੱਦਾਂ ਰਾਹੀਂ ਅਮਰੀਕੀ ਠਿਕਾਣਿਆਂ ਅਤੇ ਅਫ਼ਗਾਨ ਸਰਕਾਰ ‘ਤੇ ਹਮਲੇ ਕਰ ਰਹੇ ਹਨ। ਇਹ ਹਮਲੇ ਲਗਾਤਾਰ ਜਾਰੀ ਰਹਿੰਦੇ ਹਨ ਕਿਉਂਕਿ ਅਫ਼ਗਾਨਿਸਤਾਨ ‘ਚ ਹਮਲਾ ਕਰਨ ਤੋਂ ਬਾਅਦ ਦਹਿਸ਼ਤਗਰਦ ਮੁੜ ਆਪਣੇ ਸੁਰੱਖਿਅਤ ਠਿਕਾਣਿਆਂ ‘ਤੇ ਪਹੁੰਚ ਜਾਂਦੇ ਹਨ ਅਤੇ ਪਾਕਿਸਤਾਨ ‘ਚ ਬਹੁਤ ਸਾਰੇ ਸੰਗਠਨਾਂ ਵੱਲੋਂ ਉਨਾਂ ਨੂੰ ਸੁਰੱਖਿਅਤ ਮਾਹੌਲ ਮੁਹੱਈਆ ਕਰਵਾਇਆ ਜਾਂਦਾ ਹੈ।
ਇਸ ਤੋਂ ਪਹਿਲਾਂ ਮੁਢਲੇ ਮੁਲਾਂਕਣ ‘ਚ ਅਫ਼ਗਾਨਿਸਤਾਨ ‘ਚ ਅਮਰੀਕਾ ਦੇ ਉੱਚ ਕਮਾਂਡਰ ਜਨਰਲ ਜਾਨ ਨਿਕਲਸਨ ਨੇ ਕਿਹਾ ਸੀ ਕਿ ਅੱਤਵਾਦੀ ਨੈੱਟਵਰਕਾਂ ਨੂੰ ਪਾਕਿਸਤਾਨ ਵੱਲੋਂ ਮਿਲਨ ਵਾਲੇ ਸਹਿਯੋਗ ‘ਚ ਕੋਈ ਤਬਦੀਲੀ ਨਹੀਂ ਹੋਈ ਹੈ। ਅੱਤਵਾਦੀ ਸੰਗਠਨ, ਖਾਸ ਤੌਰ ‘ਤੇ ਪਾਕਿਸਤਾਨੀ ਜ਼ਮੀਨ ‘ਤੇ ਵੱਧਣ ਫੁੱਲਨ ਵਾਲੇ ਤਾਲਿਬਾਨ ਅਤੇ ਹੱਕਾਂਨੀ ਨੈੱਟਵਰਕ ਨੂੰ ਪਾਕਿਸਤਾਨ ਤੋਂ ਮਿਲਨ ਵਾਲੀ ਗੁਪਤ ਮਦਦ ‘ਚ ਵਾਧਾ ਹੋਇਆ ਹੈ ਅਤੇ ਇਸੇ ਕਾਰਨ ਹੀ ਟਰੰਪ ਪ੍ਰਸ਼ਾਸਨ ਦੀ ਨਾਰਾਜ਼ਗੀ ਸਪਸ਼ੱਟ ਤੌਰ ‘ਤੇ ਵੇਖੀ ਜਾ ਸਕਦੀ ਹੈ।
ਦੂਜੇ ਪਾਸੇ ਪਾਕਿਸਤਾਨ ਅੱਤਵਾਦੀਆਂ ਨੂੰ ਸੁੁਰੱਖਿਅਤ ਹਵਾਸੀਆਂ ਮੁਹੱਈਆ ਕਰਵਾਉਣ ਦੀ ਗੱਲ ਤੋਂ ਹਮੇਸ਼ਾਂ ਹੀ ਮੁਨਕਰ ਰਿਹਾ ਹੈ ਅਤੇ ਆਪਣੀ ਗੱਲ ਦੀ ਪੁਸ਼ਟੀ ਲਈ ਅਫ਼ਗਾਨਿਸਤਾਨ ਨਾਲ ਲੱਗਦੀ ਸਰਹੱਦ ‘ਤੇ ਹੱਕਾਂਨੀ ਨੈੱਟਵਰਕ ਅਤੇ ਹੋਰ ਅੱਤਵਾਦੀ ਸੰਗਠਨਾਂ ਦੇ ਖ਼ਾਤਮੇ ਲਈ 2014 ‘ਚ ਚਲਾਏ ਗਏ ਅੱਤਵਾਦ ਵਿਰੋਧੀ ਮੁਹਿੰਮਾਂ ਦਾ ਹਵਾਲਾ ਦੇ ਰਿਹਾ ਹੈ। ਹਾਲਾਂਕਿ ਰੱਖਿਆ ਮੰਤਰੀ ਮੈਟਿਸ ਨੇ ਕਿਹਾ ਹੈ ਕਿ ਪਾਕਿਸਤਾਨ ਨੂੰ ਬਿਆਨਬਾਜ਼ੀ ਛੱਡ ਕੇ ਅਸਲ ‘ਚ ਕਾਰਵਾਈ ਨੂੰ ਅਮਲੀ ਜਾਮਾਂ ਪਹਿਣਾਉਣਾ ਚਾਹੀਦਾ ਹੈ।
ਰੱਖਿਆ ਮੰਤਰੀ ਮੈਟਿਸ ਦੇ ਬਿਆਨ ਤੋਂ ਪਤਾ ਚੱਲਦਾ ਹੈ ਕਿ ਅਮਰੀਕਾ ਲਗਾਤਾਰ ਇਸ ਗੱਲ ‘ਤੇ ਜ਼ੋਰ ਦਿੰਦਾ ਰਿਹਾ ਹੈ ਕਿ ਪਾਕਿਸਤਾਨ ਆਪਣੀਆਂ ਸਰਹੱਦਾਂ ਤੋਂ ਅੱਤਵਾਦੀ ਸੰਗਠਨਾਂ ਅਤੇ ਦਹਿਸ਼ਤਗਰਦਾਂ ਨਾਲ ਨਿਪਟਨ ਲਈ ਕੋਈ ਢੁਕਵੀਂ ਕਾਰਵਾਈ ਨਹੀਂ ਕਰ ਰਿਹਾ ਹੈ।
ਧਿਆਨਦੇਣ ਯੋਗ ਗੱਲ ਇਹ ਹੈ ਕਿ ਹਾਲ ‘ਚ ਹੀ ਵਾਈਟ ਹਾਊਸ ਨੇ ਪਾਕਿਸਤਾਨ ਨੂੰ ਸਖ਼ਤ ਸ਼ਬਦਾਂ ‘ਚ ਕਿਹਾ ਹੈ ਕਿ ਉਹ 26/11 ਮੁਬੰਈ ਹਮਲੇ ਦੇ ਮੁੱਖ ਸਾਜਿਸ਼ਕਾਰ ਹਾਫਿਜ਼ ਸਈਦ ਨੂੰ ਫੌਰੀ ਤੌਰ ‘ਤੇ ਮੁੜ ਹਿਰਾਸਤ ‘ਚ ਲਏ ਅਤੇ ਉਸ ਦੇ ਜ਼ੁਰਮਾਂ ਦੀ ਉਸ ਨੂੰ ਸਜ਼ਾ ਦੇਵੇ।ਇਸ ਦੇ ਨਾਲ ਹੀ ਪਾਕਿਸਤਾਨ ਨੂੰ ਚਿਤਾਵਨੀ ਦਿੱਤੀ ਗਈ ਹੈ ਕਿ ਜੇਕਰ ਉਸ ਨੇ ਅਜਿਹਾ ਨਾ ਕੀਤਾ ਤਾਂ ਇਸਦਾ ਅੰਜਾਮ ਉਸ ਨੂੰ ਭੁਗਤਨਾ ਪਵੇਗਾ।ਟਰੰਪ ਪ੍ਰਸ਼ਾਸਨ ਵੱਲੋਂ ਦਿੱਤੀਆਂ ਗਈਆਂ ਅਜਿਹੀਆਂ ਸਖ਼ਤ ਚਿਤਾਵਨੀਆਂ ਤੋਂ ਇਹ ਪਤਾ ਚੱਲਦਾ ਹੈ ਕਿ ਪਾਕਿਸਤਾਨ ਸਰਕਾਰ ਅੱਤਵਾਦੀ ਸੰਗਠਨਾਂ ਨੂੰ ਕਿਸ ਤਰਾਂ ਨਾਲ ਗੁਪਤ ਮਦਦ ਪ੍ਰਦਾਨ ਕਰ ਰਿਹਾ ਹੈ।
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਖਕਾਂਨ ਅਤੇ ਰੱਖਿਆ ਮੰਤਰੀ ਮੈਟਿਸ ਦੀ ਮੁਲਾਕਾਤ ਤੋਂ ਬਾਅਦ ਇੱਕ ਬਿਆਨ ਜਾਰੀ ਕੀਤਾ ਗਿਆ ਜਿਸ ਅਨੁਸਾਰ ਪਾਕਿਸਤਾਨ ‘ਚ ਅੱਤਵਾਦੀਆਂ ਦੇ ਲਈ ਸੁਰੱਖਿਅਤ ਪਨਾਹਗਾਹਾਂ ਮੌਜੂਦ ਨਹੀਂ ਹਨ ਅਤੇ ਪਾਕਿਸਤਾਨ ਅੱਤਵਾਦ ਵਿਰੁੱਧ ਲੜਨ ਲਈ ਵਚਨਬੱਧ ਹੈ।ਇਹ ਯਾਦ ਰੱਖਣ ਵਾਲੀ ਗੱਲ ਹੈ ਕਿ ਰਾਸ਼ਟਰਪਤੀ ਟਰੰਪ ਵੱਲੋਂ ਅਫ਼ਗਾਨ ਨੀਤੀ ਜਾਰੀ ਕਰਨ ਤੋਂ ਬਾਅਦ  ਅਮਰੀਕਾ ਅਤੇ ਪਾਕਿਸਤਾਨ ਦਰਮਿਆਨ ਦੁਵੱਲੇ ਸਬੰਧਾਂ ‘ਚ ਖਟਾਸ ਵਧੀ ਹੈ। ਇਸ ਨੀਤੀ ‘ਚ ਪਾਕਿਸਤਾਨ ਖ਼ਿਲਾਫ ਵਰਤੇ ਗਏ ਸਖ਼ਤ ਸ਼ਬਦਾਂ ਕਾਰਨ ਪਾਕਿਸਤਾਨ ਨੇ ਨਾਰਾਜ਼ਗੀ ਪ੍ਰਗਟ ਕੀਤੀ ਅਤੇ ਅਮਰੀਕਾ ਵਿਰੁੱਧ ਰੋਸ ਪ੍ਰਦਰਸ਼ਨ ਵੀ ਕੀਤਾ। ਅਮਰੀਕਾ ਵੱਲੋਂ ਲਗਾਏ ਜਾ ਰਹੇ ਇੰਨਾਂ ਦੋਸ਼ਾਂ ਨੂੰ ਨਕਾਰਦਿਆਂ ਪਾਕਿ ਫੌਜ ਨੇ ਬਿਆਨ ਦਿੱਤਾ ਹੈ ਕਿ ਇਹ ਪ੍ਰਚਾਰ ਪਾਕਿਸਤਾਨ ‘ਚ ਅਸ਼ਾਂਤੀ ਫੈਲਾਉਣ ਲਈ ਕੀਤਾ ਜਾ ਰਿਹਾ ਹੈ।
ਕੁੱਝ ਦਿਨ ਪਹਿਲਾਂ ਹੀ ਇੱਕ ਤਾਲਿਬਾਨ ਦਹਿਸ਼ਤਗਰਦ ਨੇ ਪਿਸ਼ਾਵਰ ‘ਚ ਖੇਤੀਬਾੜੀ ਯੂਨੀਚਰਸਿਟੀ ‘ਚ ਹਮਲਾ ਕੀਤਾ ਜਿਸ ‘ਚ ਘੱਟੋ-ਘੱਟ 9 ਵਿਿਦਆਰਥੀਆਂ ਦੀ ਮੌਤ ਹੋ ਗਈ। ਅਜਿਹੇ ਹਮਲਿਆਂ ਤੋਂ ਪਤਾ ਚੱਲਦਾ ਹੈ ਕਿ ਪਾਕਿਤਾਨ ‘ਚ ਅੱਤਵਾਦ ਵਿਰੋਧੀ ਕਾਰਵਾਈਆਂ ‘ਚ ਕਿੰਨੀਆਂ ਉਣਤਾਈਆਂ ਹਨ।ਤਹਿਰੀਕ-ਏ-ਤਾਲਿਬਾਨ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਹੈ।
ਪਾਕਿਸਤਾਨ ‘ਚ ਅੱਤਵਾਦੀ ਸੰਗਠਨਾਂ ਨਾਲ ਸਬੰਧਿਤ ਕਈ ਸਿਆਸੀ ਦਲ ਬਹੁਤ ਤੇਜ਼ੀ ਨਾਲ ਸਰਗਰਮ ਹੋ ਰਹੇ ਹਨ। ਇਸ ਸਾਲ ਜਮਾਤ-ਉਦ-ਦਾਵਾ ਨੇ ਰਾਜਨੀਤੀ ‘ਚ ਦਾਖਲਾ ਕੀਤਾ ਅਤੇ ਮਿਲੀ ਮੁਸਲਿਮ ਲੀਗ ਦੇ ਨਾਂਅ ਹੇਠ ਆਪਣਾ ਨਵਾਂ ਸਿਆਸੀ ਦਲ ਬਣਾਇਆ।ਅਮਰੀਕਾ ਦਾ ਕਹਿਣਾ ਹੈ ਕਿ ਜਮਾਤ-ਉਦ-ਦਾਵਾ ਸਾਲ 2008 ‘ਚ ਮੁਬੰਈ ਹਮਲੇ ‘ਚ ਸਰਗਰਮ ਲਸ਼ਕਰ-ਏ-ਤਾਇਬਾ ਦਾ ਹੀ ਅੰਗ ਹੈ।ਤਹਿਰੀਕ-ਏ-ਲਬੈਕ ਜਾਂ ਰਸੂਲ ਅੱਲ੍ਹਾ ਪੰਜਾਬ ਪ੍ਰਾਂਤ ‘ਚ ਸਾਬਕਾ ਰਾਜਪਾਲ ਦੇ ਕਾਤਿਲ ਦਾ ਗੁਣਗਾਨ ਕਰਕੇ ਸਿਆਸੀ ਲਾਭ ਚੁੱਕਣ ਦੀ ਕੋਸ਼ਿਸ਼ ਕਰ ਰਿਹਾ ਹੈ।
ਪਾਕਿਸਤਾਨ ਭਾਵੇਂ ਅੱਤਵਾਦੀ ਸੰਗਠਨਾਂ ਦੀ ਮੌਜੂਦਗੀ ਤੋਂ ਕਿੰਨਾਂ ਵੀ ਇਨਕਾਰ ਕਿਉਂ ਨਾ ਕਰੇ ਪਰ ਸੱਚਾਈ ਕਿਸੇ ਤੋਂ ਵੀ ਛਿਪੀ ਹੋਈ ਨਹੀਂ ਹੈ।ਵਿਸ਼ਵ ਪੱਧਰ ‘ਤੇ ਹਰ ਕੋਈ ਜਾਣਦਾ ਹੈ ਕਿ ਅੱਤਵਾਦ ਪਾਕਿਸਤਾਨ ਦੇ ਸਮਾਜਿਕ ਅਤੇ ਰਾਜਨੀਤਿਕ ਖੇਤਰ ਨੂੰ ਘੇਰ ਕੇ ਬੈਠਾ ਹੋਇਆ ਹੈ।ਹੁਣ ਸਮੇਂ ਦੀ ਪਹਿਲੀ ਮੰਗ ਹੈ ਕਿ ਪਾਕਿਸਤਾਨ ਅੱਤਵਾਦੀਆਂ ਦੀਆਂ ਸੁਰੱਖਿਅਤ ਪਨਾਹਗਾਹਾਂ ਨੂੰ ਤਹਿਸ ਨਹਿਸ ਕਰੇ ਨਹੀਂ ਤਾਂ ਉਹ ਦਿਨ ਦੂਰ ਨਹੀਂ ਜਦੋਂ ਪਾਕਿਸਤਾਨ ਇਸ ਵਿਸ਼ਵ ਬੁਰਾਈ ਦਾ ਸਭ ਤੋਂ ਵੱਡਾ ਸ਼ਿਕਾਰ ਹੋਵੇਗਾ।