ਵਿੱਤ ਮੰਤਰੀ ਨੇ ਬਜਟ ਤੋਂ ਪਹਿਲਾਂ ਸਾਰੇ ਹਿੱਸੇਦਾਰਾਂ ਨਾਲ ਸਲਾਹ-ਮਸ਼ਵਰਾ ਬੈਠਕਾਂ ਦਾ ਕੀਤਾ ਆਗਾਜ਼

ਵਿੱਤ ਮੰਤਰੀ ਅਰੁਣ ਜੇਤਲੀ ਨੇ ਬੀਤੇ ਦਿਨ ਬਜਟ ਤੋਂ ਪਹਿਲਾਂ ਸਾਰੇ ਹਿੱਸੇਦਾਰਾਂ ਨਾਲ ਸਲਾਹ-ਮਸ਼ਵਰਾਂ ਬੈਠਕਾਂ ਦਾ ਆਗਾਜ਼ ਕੀਤਾ। ਵੱਖਰੀਆਂ ਬੈਠਕਾਂ ‘ਚ ਖੇਤੀਬਾੜੀ ਸੰਗਠਨਾਂ ਅਤੇ ਵਪਾਰ ਯੂਨੀਅਨ ਸਮੂਹਾਂ ਦੇ ਪ੍ਰਤੀਨਿਧੀਆਂ ਨਾਲ ਮੁਲਾਕਾਤ ਵੀ ਕੀਤੀ।
ਖੇਤੀਬਾੜੀ ਸਮੂਹਾਂ ਨਾਲ ਗੱਲਬਾਤ ਕਰਦਿਆਂ ਵਿੱਤ ਮੰਤਰੀ ਜੇਤਲੀ ਨੇ ਖੇਤੀ ਉਤਪਾਦਨ ਨੂੰ ਉੱਚਾ ਚੁੱਕਣ ਲਈ ਖੇਤੀਬਾੜੀ ਪ੍ਰਣਾਲੀ ਅਤੇ ਖਾਦਾਂ ਦੀ ਸੰਤੁਲਿਤ ਵਰਤੋਂ ਨੂੰ ਉਤਸਾਹਿਤ ਕਰਨ, ਪਾਣੀ ਦੀ ਸੰਭਾਲ ਵਰਗੀਆਂ ਅਹਿਮ ਗੱਲਾਂ ‘ਤੇ ਜ਼ੋਰ ਦੇਣ ਲਈ ਕਿਹਾ। ਉਨਾਂ ਕਿਹਾ ਕਿ 2022 ਤੱਕ ਕਿਸਾਨਾਂ ਦੀ ਆਮਦਨ ਦੁੱਗਣਾ ਕਰਨ ਦੇ ਟੀਚੇ ਨੂੰ ਹਾਸਿਲ ਕਰਨ ਲਈ ਕਿਸਾਨਾਂ ਦੇ ਉਤਪਾਦਾਂ ਲਈ ਬਿਹਤਰ ਸਟੋਰੇਜ਼ ਅਤੇ ਮਾਰਕੀਟਿੰਗ ਸਵਿਧਾਵਾਂ ਦੀ ਲੋੜ ਹੈ ਤਾਂ ਜੋ ਕਿਸਾਨਾਂ ਨੂਮ ਆਪਣੇ ਉਤਪਾਦਾਂ ਦੀ ਵਧੀਆ ਕੀਮਤਾਂ ਮਿਲ ਸਕਣ।
ਇਸ ਤੋਂ ਇਲਾਵਾ ਵਪਾਰ ਯੂਨੀਅਨ ਸਮੂਹਾਂ ਦੇ ਪ੍ਰਤੀਨਿਧੀਆਂ ਨਾਲ ਵੱਖਰੀ ਬੈਠਕ ਦੌਰਾਨ ਸ੍ਰੀ ਜੇਤਲੀ ਨੇ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਕਿਹਾ ਕਿ ਉਹ ਹਰ ਖੇਤਰ ਖਾਸ ਤੌਰ ‘ਤੇ ਐਮ.ਐਸ.ਐਮ.ਈ. ਅਤੇ ਅਸੰਗਠਿਤ ਖੇਤਰ ‘ਚ ਕੰਮ ਕਰਨ ਵਾਲੇ ਮਜ਼ਦੂਰਾਂ ਦੇ ਹਿੱਤਾਂ ਦੀ ਰੱਖਿਆ ਕਰਨ ਲਈ ਤਿਆਰ ਹਨ।  ਇੰਨਾਂ ਨੂੰ ਅਣਦੇਖਿਆ ਨਹੀਂ ਕੀਤਾ ਜਾਵੇਗਾ।