ਅਮਰੀਕਾ ‘ਚ ਪ੍ਰਤੀਨਿਧੀ ਸਭਾ ਨੇ ਮਿਆਂਮਾਰ ‘ਚ ਰੋਹਿੰਗਿਆ ਮੁਸਲਾਮਾਨਾਂ ਖਿਲਾਫ ਨਸਲੀ ਰੱਵੀਆ ਅਪਣਾਉਣ ਲਈ ਨਿੰਦਾ ਪ੍ਰਸਤਾਵ ਕੀਤਾ ਪਾਸ

ਅਮਰੀਕਾ ਦੀ ਪ੍ਰਤੀਨਿਧੀ ਸਭਾ ‘ਚ ਰੋਹਿੰਗੀਆ ਭਾਈਚਾਰੇ ਦੇ ਵਿਰੁੱਧ ਨਸਲੀ ਹਿੰਸਾ ਦੀ ਨਿਖੇਧੀ ਕਰਦਿਆਂ ਇੱਕ ਪ੍ਰਸਤਾਵ ਪਾਸ ਕੀਤਾ ਗਿਆ ਹੈ ਅਤੇ ਮਿਆਂਮਾਰ ਦੇ ਰਖੀਨੇ ਖੇਤਰ ‘ਚ ਫੌਰੀ ਤੌਰ ‘ਤੇ ਮਨੁੱਖੀ ਮਦਦ ਬਹਾਲ ਕਰਨ ਦੀ ਵੀ ਅਪੀਲ ਕੀਤੀ ਗਈ ਹੈ।
ਇਸ ਪ੍ਰਸਤਾਵ ‘ਚ ਮਿਆਂਮਾਰ ਫੌਜ ਅਤੇ ਸੁਰੱਖਿਆ ਬਲਾਂ ਵੱਲੋਂ ਕੀਤੀ ਗਈ ਹਿੰਸਕ ਕਾਰਵਾਈ ਦੀ ਸਖਤ ਸ਼ਬਦਾਂ ‘ਚ ਨਿੰਦਾ ਕੀਤੀ ਗਈ ਹੈ ਅਤੇ ਭਵਿੱਖ ‘ਚ ਅਜਿਹੀ ਹਿੰਸਾ ਨਾ ਕਰਨ ਨੂੰ ਯਕੀਨੀ ਬਣਾਉਣ ਦੀ ਮੰਗ ਕੀਤੀ ਹੈ।ਇਸ ਦੇ ਨਾਲ ਹੀ ਮਿਆਂਮਾਰ ਦੀ ਰਾਜ ਸਲਾਹਕਾਰ ਆਂਗ ਸਾਨ ਸੂ ਕੀ ਨੂੰ ਦੇਸ਼ ‘ਚ ਨੈਤਿਕਤਾ ਕਾਇਮ ਰੱਖਣ ਦੀ ਵੀ ਅਪੀਲ ਕੀਤੀ ਗਈ ਹੈ।