ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਯੇਰੁਸ਼ਲਮ ਨੂੰ ਇਜ਼ਰਾਈਲ ਦੀ ਰਾਜਧਾਨੀ ਵੱਜੋਂ ਦਿੱਤੀ ਮਾਨਤਾ, ਯੂ.ਐਸ. ਦੂਤਾਵਾਸ ਨੂੰ ਤਲ-ਅਵੀਵ ਤੋਂ ਯੇਰੂਸ਼ਲਮ ‘ਚ ਤਬਦੀਲ ਕਰਨ ਦਾ ਕੀਤਾ ਐਲਾਨ

ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਯੇਰੂਸ਼ਲਮ ਨੂੰ ਇਜ਼ਰਾਈਲ ਦੀ ਰਾਜਧਾਨੀ ਵੱਜੋਂ ਮਾਨਤਾ ਦੇ ਦਿੱਤੀ ਹੈ ਅਤੇ ਨਾਲ ਹੀ ਤਲ-ਅਵੀਵ ‘ਚ ਮੌਜੂਦਾ ਸੰਯੁਤਕ ਰਾਸ਼ਟਰ ਦੇ ਸਫ਼ਾਰਤਖਾਨੇ ਨੂੰ ਯੇਰੂਸ਼ਲਮ ‘ਚ ਤਬਦੀਲ ਕਰਨ ਦਾ ਵੀ ਐਲਾਨ ਕੀਤਾ ਹੈ। ਬੀਤੀ ਰਾਤ ਰਾਸ਼ਟਰਪਤੀ ਦਫ਼ਤਰ ਤੋਂ ਟੈਲੀਵਿਯਨ ‘ਤੇ ਆਪਣੇ ਸਿੱਧੇ ਸੰਬੋਧਨ ਦੌਰਾਨ ਉਨਾਂ ਨੇ ਵਿਦੇਸ਼ ਵਿਭਾਗ ਨੂੰ ਕਿਹਾ ਕਿ ਅਮਰੀਕੀ ਦੂਤਾਵਾਸ ਨੂੰ ਯੇਰੂਸ਼ਲਮ ‘ਚ ਤਬਦੀਲ ਕਰਨ ਦੀ ਪ੍ਰਕ੍ਰਿਆ ਨੂੰ ਤੁਰੰਤ ਸ਼ੁਰੂ ਕੀਤਾ ਜਾਵੇ। ਉਨਾਂ ਕਿਹਾ ਕਿ ਇਹ ਪਹਿਲ ਪਿਛਲੇ ਲੰਬੇ ਸਮੇਂ ਤੋਂ ਰਹਿ ਰਹੀ ਸੀ।
ਇਸ ਦੌਰਾਨ ਰਾਸ਼ਟਰਤਪੀ ਟਰੰਪ ਨੇ ਇਜ਼ਰਾਈਲ ਅਤੇ ਫਿਲਸਤੀਨ ਸੰਘਰਸ਼ ਦੇ ਦੋ ਰਾਜਾਂ ਦੇ ਹੱਲ ਲਈ ਆਪਣੀ ਵਚਨਬੱਧਤਾ ਨੂੰ ਦੁਰਾਇਆ।ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇ ਰਾਸ਼ਟਰਪਤੀ ਟਰੰਪ ਦੇ ਇਸ ਫ਼ੈਸਲੇ ਦਾ ਸਵਾਗਤ ਕੀਤਾ ਹੈ ਅਤੇ ਇਸ ਨੂੰ ਇਤਿਹਾਸਕਿ ਤੇ ਹਿੰਮਤ ਵਾਲਾ ਕਦਮ ਦੱਸਿਆ ਹੈ।
ਅਮਰੀਕਾ ਦਾ ਇਹ ਐਲਾਨ ਉਸ ਦੀ ਦਸ਼ਕਾਂ ਪੁਰਾਣੀ ਨੀਤੀ ਅਤੇ ਅੰਤਰਰਾਸ਼ਟਰੀ ਸਹਮਤੀ ਦੇ ਖਿਲਾਫ ਹੈ।ਦੁਨੀਆ ਭਰ ਦੇ ਆਗੂਆਂ ਵੱਲੋਂ ਟਰੰਪ ਦੇ ਇਸ ਫ਼ੈਸਲੇ ਦੀ ਆਲੋਚਨਾ ਕੀਤੀ ਜਾ ਰਹੀ ਹੈ। ਵਿਸ਼ਵ ਆਗੂਆਂ ਖਾਸ ਕਰਕੇ ਮੁਸਲਿਮ ਆਗੂਆਂ ਨੇ ਚਿਤਾਵਨੀ ਦਿੱਤੀ ਹੈ ਕਿ ਇਸ ਨਾਲ ਸ਼ਾਂਤੀ ਯਤਨਾਂ ‘ਚ ਰੁਕਾਵਟ ਪੈਦਾ ਹੋਵੇਗੀ ਅਤੇ ਇਸ ਖੇਤਰ ‘ਚ ਅਸਥਿਰਤਾ ਦਾ ਵਿਸਥਾਰ ਹੋਵੇਗਾ।
ਇਸਲਾਮੀ ਸੰਗਠਨ ਹਮਾਸ ਦੇ ਮੁੱਖੀ ਇਸਲਾਮ ਹਨੀਯੇਹ ਨੇ ਕਿਹਾ ਹੈ ਕਿ ਫਿਲਸਤੀਨ ਦੀ ਜਨਤਾ ਇਸ ਸਾਜਿਸ਼ ਨੂੰ ਸਿਰੇ ਨਹੀਂ ਚੜ੍ਹਣ ਦੇਵੇਗੀ। ਤੁਰਕੀ ਨੇ ਵੀ ਇਸ ਫ਼ੈਸਲੇ ਨੂੰ ਗ਼ੈਰ-ਜ਼ਿੰਮੇਵਾਰੀ ਵੱਲਾ ਕਦਮ ਦੱਸਿਆ ਹੈ।
ਸਾਊਦੀ ਅਰਬ, ਬ੍ਰਿਟੇਨ, ਫਰਾਂਸ, ਯੂਰੌਪੀ ਯੂਨੀਅਨ, ਚੀਨ, ਰੂਸ, ਮਿਸਰ, ਈਰਾਨ ਅਤੇ ਕਤਰ ਨੇ ਵੀ ਅਮਰੀਕਾ ਦੇ ਇਸ ਫ਼ੈਸਲੇ ਦੀ ਨਿਖੇਧੀ ਕੀਤੀ ਹੈ।