ਇੰਦਰਧਨੁਸ਼ ਮਿਸ਼ਨ ਤਹਿਤ ਟੀਕਾਕਰਣ ਦੇ 90% ਟੀਚੇ ਨੂੰ ਪੂਰਾ ਕਰਨ ਵਾਲੇ ਸੂਬਿਆਂ ਅਤੇ ਜ਼ਿਿਲਆਂ ਨੂੰ ਕੇਂਦਰ ਕਰੇਗਾ ਸਨਮਾਨਿਤ

ਕੇਂਦਰ ਵੱਲੋਂ ਇੰਦਰਧਨੁਸ਼ ਮਿਸ਼ਨ ਤਹਿਤ ਟੀਕਾਕਰਣ ਦੇ 90% ਟੀਚੇ ਨੂੰ ਪੂਰਾ ਕਰਨ ਵਾਲੇ ਸੂਬਿਆਂ ਅਤੇ ਜ਼ਿਿਲਆਂ ਨੂੰ ਸਨਮਾਨਿਤ ਕੀਤਾ ਜਾਵੇਗਾ।ਨਵੀਂ ਦਿੱਲੀ ‘ਚ 24 ਰਾਜਾਂ ਦੇ ਸਿਹਤ ਮੰਤਰੀਆਂ ਅਤੇ ਪ੍ਰਮੁੱਖ ਸਕੱਤਰਾਂ ਨਾਲ ਮਿਸ਼ਨ ਇੰਦਰਧਨੁਸ਼ ਦੀ ਤਰੱਕੀ ਦੀ ਸਮੀਖਿਆ ਕਰਦਿਆਂ ਕੇਂਦਰੀ ਸਿਹਤ ਮੰਤਰੀ ਜੇ.ਪੀ.ਨੱਡਾ ਨੇ ਰਾਜਾਂ ਨਾਲ ਜੁੜੇ ਵਿਸ਼ੇਸ਼ ਮੁੱਦਿਆਂ ‘ਤੇ ਚਰਚਾ ਕੀਤੀ। ਇਸ ਮਿਸ਼ਨ ਤਹਿਤ ਉਨਾਂ ਬੱਚਿਆਂ ਦੇ ਟੀਕਾਕਰਣ ‘ਤੇ ਧਿਆਨ ਦਿੱਤਾ ਜਾ ਰਿਹਾ ਹੈ ਜਿੰਨਾਂ ਨੂੰ ਟੀਕੇ ਨਹੀਂ ਲੱਗੇ ਹਨ ਜਾਂ ਫਿਰ ਸ਼ੁਰੂਆਤੀ ਟੀਕਾਕਰਣ ਤੋਂ ਬਾਅਦ ਛੱਡ ਦਿੱਤੇ ਗਏ ਹਨ।
ਦੋ ਸਾਲਾਂ ‘ਚ ਟੀਕਾਕਰਣ ਦੇ ਚਾਰ ਗੇੜਾਂ ‘ਚ 2.55 ਕਰੋੜ ਤੋਂ ਵੱਧ ਬੱਚਿਆਂ ਅਤੇ ਲਗਭਗ 68.71 ਗਰਭਵੱਤੀ ਮਹਿਲਾਵਾਂ ਨੂੰ ਟੀਕਾਕਰਣ ਕੀਤਾ ਗਿਆ ਹੈ।