ਕੁਸ਼ਤੀ ਲਈ ਕੌਮੀ ਖੇਡ ਨਿਗਰਾਨ ਦੇ ਅਹੁਦੇ ਤੋਂ ਸੁਸ਼ੀਲ ਕੁਮਾਰ ਨੇ ਦਿੱਤਾ ਅਸਤੀਫਾ

ਭਾਰਤੀ ਸਟਾਰ ਮੁੱਕੇਬਾਜ਼ ਐਮ.ਚੀ.ਮੈਰੀ ਕਾਮ ਵੱਲੋਂ ਰਾਸ਼ਟਰੀ ਨਿਗਰਾਨ ਦੇ ਅਹੁਦੇ ਤੋਂ ਅਸਤੀਫਾ ਦੇਣ ਤੋਂ ਬਾਅਦ ਹੁਣ ਕੁਸ਼ਤੀ ਲਈ ਰਾਸ਼ਟਰੀ ਖੇਡ ਨਿਗਰਾਨ ਦੇ ਅਹੁਦੇ ਤੋਂ ਦੋ ਵਾਰ ਓਲੰਪਿਕ ਜੇਤੂ ਸੁਸ਼ੀਲ ਕੁਮਾਰ ਨੇ ਵੀ ਆਪਣੀਆਂ ਸੇਵਾਵਾਂ ਤੋਂ ਅਸਤੀਫਾ ਦੇ ਦਿੱਤਾ ਹੈ।
ਜ਼ਿਕਰਯੋਗ ਹੈ ਕਿ ਮਾਰਚ ਮਹੀਨੇ ਤਤਕਾਲੀ ਖੇਡ ਮੰਤਰੀ ਵਿਜੇ ਗੋਇਲ ਵੱਲੋਂ ਨਿਯੁਤਕ ਕੀਤੇ ਗਏ 12 ਰਾਸ਼ਟਰੀ ਨਿਰੀਖਕਾਂ ‘ਚ ਸੁਸ਼ੀਲ ਵੀ ਇੱਕ ਸਨ। ਇੱਕ ਪ੍ਰੈਸ ਰਿਲੀਜ਼ ‘ਚ ਖੇਡ ਮੰਤਰਾਲੇ ਨੇ ਦੱਸਿਆ ਕਿ ਦੋਵੇਂ ਹੀ ਉੱਘੇ ਖਿਡਾਰੀ ਕਿਉਂਕਿ ਆਪੋ-ਆਪਣੀਆਂ ਖੇਡਾਂ ‘ਚ ਸਰਗਰਮ ਹਨ ਅਤੇ ਇਸ ਲਈ ਉਨਾਂ ਨੂੰ ਲੱਗਦਾ ਹੈ ਕਿ ਇਹ ਹਿੱਤਾਂ ਦੇ ਟਕਰਾਅ ਦਾ ਮਾਮਲਾ ਹੈ।