ਘਰੇਲੂ ਸਟਾਕ ਬਾਜ਼ਾਰ ਬੁੱਧਵਾਰ ਨੂੰ ਮਾਮੂਲੀ ਘਾਟੇ ‘ਤੇ ਹੋਇਆ ਬੰਦ; ਰੁਪਿਆ ਵੀ ਡਾਲਰ ਦੇ ਮੁਕਾਬਲੇ ਰਿਹਾ ਮਾਮੂਲੀ ਕਮਜ਼ੋਰ

ਬੰਬਈ ਸਟਾਕ ਬਾਜ਼ਾਰ ਐਕਸਚੇਂਜ ‘ਚ ਸੈਂਸੇਕਸ 205 ਅੰਕ ਜਾਂ 0.6% ਦੀ ਗਿਰਾਵਟ ਨਾਲ 32,597 ਰੁਪਏ ‘ਤੇ ਬੰਦ ਹੋਇਆ। ਨੈਸ਼ਨਲ ਸਟਾਕ ਐਕਸਚੇਂਜ ‘ਚ ਨਿਫਟੀ 74 ਅੰਕ ਨਾਲ 10,044 ‘ਤੇ ਬਮਦ ਹੋ ਗਿਆ। ਫੋਰੇਕਸ ਬਾਜ਼ਾਰ ‘ਚ ਰੁਪਿਆ ਬੀਤੇ ਦਿਨ ਵੀ ਡਾਲਰ ਦੇ ਮੁਕਾਬਲੇ 14 ਪੈਸੇ ਦੀ ਮਾਮੂਲੀ ਗਿਰਾਵਟ ਨਾਲ 64.52 ਰੁਪਏ ਰਿਹਾ।
ਬੀਤੇ ਦਿਨ ਰਿਜ਼ਰਵ ਬੈਂਕ ਨੇ ਆਪਣੀ ਮੁਦਰਾ ਨੀਤੀ ਦੀ ਸਮੀਖਿਆ ਦੌਰਾਨ ਆਪਣੀ ਪ੍ਰਮੁੱਖ ਕਰਜ਼ਾ ਦਰਾਂ ‘ਚ ਕੋਈ ਤਬਦੀਲੀ ਨਹੀਂ ਕੀਤੀ ਹੈ।