ਚੀਨ ਦੇ ਵਿੱਤ ਮੰਤਰੀ ਨਵੀਂ ਦਿੱਲੀ ਦਾ ਕਰਨਗੇ ਦੌਰਾ, ਭਾਰਤੀ ਉੱਚ ਅਧਿਕਾਰੀਆਂ ਨਾਲ ਕਰਨਗੇ ਗੱਲਬਾਤ

ਚੀਨ ਦੇ ਵਿੱਤ ਮੰਤਰੀ ਵਾਂਗ ਯੀ 11 ਦਸੰਬਰ ਨੂੰ ਰੂਸ, ਚੀਨ ਅਤੇ ਭਾਰਤ ਦੇ ਵਿੱਤ ਮੰਤਰੀਆਂ ਦੀ 15ਵੀਂ ਬੈਠਕ ‘ਚ ਹਿੱਸਾ ਲੈਣ ਲਈ ਨਵੀਂ ਦਿੱਲੀ ਦਾ ਦੌਰਾ ਕਰਨਗੇ। ਇਸ ਦੌਰਾਨ ਉਹ ਭਾਰਤ ਦੇ ਉੱਚ ਅਧਿਾਕਰੀਆਂ ਨਾਲ ਗੱਲਬਾਤ ਵੀ ਕਰਨਗੇ।
ਵਾਂਗ ਦੇ ਦਫ਼ਤਰ ਵੱਲੋਂ ਬੀਤੇ ਦਿਨ ਇਸ ਸਬੰਧੀ ਬੀਜਿੰਗ ‘ਚ ਐਲਾਨ ਕੀਤਾ ਗਿਆ। ਡੋਕਲਾਮ ਅੜਿੱਕੇ ਤੋਂ ਬਾਅਦ ਇਹ ਚੀਨ ਵੱਲੋਂ ਪਹਿਲੀ ਉੱਚ ਪੱਧਰੀ ਫੇਰੀ ਹੈ।
ਆਰ.ਆਈ.ਸੀ. ਦੀ ਇਸ ਬੈਠਕ ਦੌਰਾਨ ਤਿੰਨਾਂ ਮੁਲਕਾਂ ਦੇ ਵਿੱਤ ਮੰਤਰੀ ਕੌਮਾਂਤਰੀ ਅਤੇ ਖੇਤਰੀ ਪੱਧਰ ਦੇ ਆਮ ਹਿੱਤਾਂ ਵਾਲੇ ਅਹਿਮ ਮਸਲਿਆਂ ‘ਤੇ ਚਰਚਾ ਕਰਨਗੇ।