ਦੱਖਣ-ਪੂਰਬੀ ਬੰਗਾਲ ਦੀ ਖਾੜੀ ਅਤੇ ਇਸਦੇ ਆਸ-ਪਾਸ ਦੇ ਖੇਤਰ ‘ਚ ਅਗਲੇ 24 ਘੰਟਿਆਂ ‘ਚ ਹਵਾ ਦੇ ਦਬਾਅ ਦੇ ਤੇਜ਼ ਅਤੇ ਹੋਰ ਡੂੰਗੇ ਦਬਾਅ ‘ਚ ਤਬਦੀਲ ਹੋਣ ਦੀ ਸੰਭਾਵਨਾ

ਬੰਗਾਲ ਦੀ ਖਾੜੀ ਦੇ ਦੱਖਣ-ਪੂਰਬੀ ਅਤੇ ਆਸ ਪਾਸ ਦੇ ਖੇਤਰਾਂ ‘ਚ ਬਣੇ ਹਵਾ ਦੇ ਦਬਾਅ ਦੇ ਅਗਲੇ 24 ਘੰਟਿਆਂ ‘ਚ ਤੇਜ਼ ਹੋਣ ਅਤੇ ਹੋਰ ਡੂੰਗੇ ਦਬਾਅ ‘ਚ ਤਬਦੀਲ ਹੋਣ ਦੀ ਸੰਭਾਵਨਾ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਆਂਧਰਾ ਪ੍ਰਦੇਸ਼ ਦੇ ਤੱਟੀ ਖੇਤਰ ਤੱਕ ਪਹੁੰਚਦਿਆਂ ਇਹ ਕਮਜ਼ੋਰ ਹੋ ਜਾਵੇਗਾ। ਪਰ ਇਸ ਦੇ ਪ੍ਰਭਾਵ ਕਾਰਨ ਉੱਤਰੀ ਆਂਧਰਾ ਪ੍ਰਦੇਸ਼ ਅਤੇ ਦੱਖਣੀ ਉੜੀਸਾ ‘ਚ ਅੱਜ ਕਈ ਸਥਾਨਾਂ ‘ਤੇ ਮੀਂਹ ਪੈ ਸਕਦਾ ਹੈ।
ਅੰਡੇਮਾਨ ਨਿਕੋਬਾਰ ਦੀਪ ਸਮੂਹ ਦੇ ਜ਼ਿਆਦਾਤਰ ਖੇਤਰ ‘ਚ ਬਾਰਿਸ਼ ਹੋਣ ਦੀ ਸੰਭਾਵਨਾ ਹੈ ਅਤੇ ਕਈ ਖੇਤਰਾਂ ‘ਚ ਭਾਰੀ ਮੀਂਹ ਵੀ ਪੈ ਸਕਦਾ ਹੈ। ਪ੍ਰਸ਼ਾਸਨ ਵੱਲੋਂ ਸੈਲਾਨੀਆਂ ਅਤੇ ਨਾਗਰਿਕਾਂ ਦੀ ਸੁਰੱਖਿਆ ਲਈ ਸਾਰੇ ਢੁਕਵੇਂ ਕਦਮ ਚੁੱਕੇ ਜਾ ਰਹੇ ਹਨ।
ਮਛੇਰਿਆਂ ਨੂੰ ਸਮੁੰਦਰ ‘ਚ ਡੂੰਗੇ ਪਾਣੀਆਂ ‘ਚ ਨਾ ਜਾਣ ਦੀ ਹਿਦਾਇਤ ਕੀਤੀ ਗਈ ਹੈ।