ਨੇਪਾਲ: ਸੰਸਦੀ ਅਤੇ ਸੂਬਾਈ ਚੋਣਾਂ ਦੇ ਦੂਜੇ ਅਤੇ ਅੰਤਿਮ ਪੜਾਅ ਲਈ ਵੋਟਾਂ ਜਾਰੀ

ਨੇਪਾਲ ‘ਚ ਸੰਸਦੀ ਅਤੇ ਪ੍ਰਾਂਤਿਕ ਚੋਣਾਂ ਦੇ ਦੂਜੇ ਅਤੇ ਅੰਤਿਮ ਪੜਾਅ ਲਈ ਮਤਦਾਨ ਜਾਰੀ ਹੈ।45 ਜ਼ਿਿਲਆਂ ‘ਚ 128 ਲੋਕ ਸਭਾ ਹਲਕਿਆਂ ਅਤੇ 256 ਸੂਬਾਈ ਹਲਕਿਆਂ ਲਈ ਮਤਦਾਨ ਜਾਰੀ ਹੈ।
ਇਸ ਅੰਤਿਮ ਪੜਾਅ ਲਈ 4480 ਉਮੀਦਵਾਰ ਚੋਣ ਮੈਦਾਨ ‘ਚ ਆਪਣੀ ਕਿਸਮਤ ਅਜ਼ਮਾ ਰਹੇ ਹਨ।22 ਲੱਖ ਤੋਂ ਵੱਧ ਵੋਟਰਾਂ ਲਈ 15340 ਪੋਲੰਿਗ ਬੂਥਾਂ ਦਾ ਇੰਤਜ਼ਾਮ ਕੀਤਾ ਗਿਆ ਹੈ।ਸ਼ਾਮ 5 ਵਜੇ ਤੱਕ ਵੋਟਿੰਗ ਜਾਰੀ ਰਹੇਗੀ।ਸੁਤੰਤਰ, ਨਿਪੱਖ ਅਤੇ ਸ਼ਾਂਤਮਈ ਚੋਣਾਂ ਦੇ ਮੱਦੇਨਜ਼ਰ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ।
ਕੋਈ ਅਣਸੁਖਾਂਵੀ ਘਟਨਾ ਨਾ ਵਾਪਰੇ ਇਸ ਲਈ ਭਾਰਤ-ਨੇਪਾਲ ਸਰਹੱਦ ਨੂੰ ਸੀਲ ਕਰ ਦਿੱਤਾ ਗਿਆ ਹੈ ਅਤੇ ਦੋਵਾਂ ਮੁਲਕਾਂ ਦੇ ਸੁਰੱਖਿਆ ਸੈਨਿਕ ਸਾਂਝੇ ਤੌਰ ‘ਤੇ ਸਰਹੱਦੀ ਖੇਤਰ ‘ਚ ਗਸ਼ਤ ਕਰ ਰਹੇ ਹਨ।
ਰਾਸ਼ਟਰਪਤੀ ਬਿਿਦਆ ਦੇਵੀ ਭੰਡਾਰੀ ਅਤੇ ਪ੍ਰਧਾਨ ਮੰਤਰੀ ਸ਼ੇਰ ਬਹਾਦੁਰ ਦੇਊਬਾ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਇੰਨਾਂ ਚੋਣਾਂ ‘ਚ ਵੱਧ ਚੜ੍ਹ ਕੇ ਪੂਰੇ ਉਤਸ਼ਾਹ ਨਾਲ ਹਿੱਸਾ ਲੈਣ।