ਪੀਐਮ ਮੋਦੀ ਨਵੀਂ ਦਿੱਲੀ ‘ਚ ਡਾ. ਅੰਬੇਡਕਰ ਕੌਮਾਂਤਰੀ ਕੇਂਦਰ ਦਾ ਕਰਨਗੇ ਉਦਘਾਟਨ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਨਵੀਂ ਦਿੱਲੀ ‘ਚ ਡਾ.ਅੰਬੇਡਕਰ ਕੌਮਾਂਤਰੀ ਕੇਂਦਰ ਦਾ ਉਦਘਾਟਨ ਕਰਨਗੇ।ਉਨਾਂ ਨੇ ਆਪਣੇ ਟਵੀਟ ਸੰਦੇਸ਼ ‘ਚ ਕਿਹਾ ਕਿ ਇਹ ਕੇਂਦਰ ਬੋਧੀ ਅਤੇ ਵਰਤਮਾਨ ਸਮੇਂ ਦੇ ਆਰਕੀਟੈਕਚਰ ਦੇ ਮਿਲਾਪ ਦਾ ਭੰਡਾਰ ਹੈ। ਇਸ ‘ਚ ਸੈਮੀਨਾਰ ਦੇ ਨਾਲ-ਨਾਲ ਕਾਨਫਰੰਸ ਹਾਲ ਵੀ ਮੌਜੂਦ ਹੈ। ਤਿੰਨ ਆਡੀਟੋਰੀਅਮ ਅਤੇ ਇੱਕ ਲਾਈਬ੍ਰੇਰੀ ਵੀ ਹੈ।