ਪੂਰਬੀ ਸੀਰੀਆ ‘ਚ ਰੂਸੀ ਹਵਾਈ ਹਮਲਿਆਂ ‘ਚ 24 ਨਾਗਰਿਕਾਂ ਦੀ ਮੌਤ

ਪੂਰਬੀ ਸੀਰੀਆ ‘ਚ ਇਸਲਾਮਿਕ ਸਟੇਟ ਦੇ ਕਬਜ਼ੇ ਹੇਠ ਵਾਲੇ ਇੱਕ ਪਿੰਡ ‘ਚ ਅੱਜ ਰੂਸੀ ਹਵਾਈ ਹਮਲੇ ‘ਚ 24 ਨਾਗਰਿਕਾਂ ਦੀ ਮੋਤ ਹੋ ਗਈ। ਸੀਰੀਆ ਦੀ ਮਨੁੱਖੀ ਅਧਿਕਾਰ ਨਿਗਰਾਨ ਸੰਸਥਾ ਨੇ ਕਿਹਾ ਕਿ ਇਸ ਹਵਾਈ ਹਮਲੇ ‘ਚ ਅਲ-ਜਰਜ਼ੀ ਪਿੰਡ ਨੂੰ ਪਰਭਾਵਿਤ ਕੀਤਾ ਜੋ ਕਿ ਦੇਅਰ ਈਜ਼ੋਰ ਪ੍ਰਾਂਤ ਨੂੰ ਵੱਖ ਕਰਨ ਵਾਲੇ ਫਰਾਤ ਦਰਿਆ ਦੇ ਨੇੜੇ ਸਥਿਤ ਹੈ।
ਬ੍ਰਿਟੇਨ ਆਧਾਰਿਤ ਨਿਗਰਾਨ ਸੰਸਥਾ ਨੇ ਕਿਹਾ ਕਿ ਮਰਨ ਵਾਲਿਆਂ ‘ਚ 10 ਬੱਚੇ ਅਤੇ 4 ਔਰਤਾਂ ਵੀ ਸ਼ਾਮਿਲ ਹਨ।ਪਿਛਲੇ ਕੁੱਝ ਸਮੇਂ ਤੋਂ ਲਗਾਤਾਰ ਹਮਲੇ ਹੋ ਰਹੇ ਹਨ ਜਿੰਨਾਂ ‘ਚ ਆਮ ਨਾਗਰਿਕਾਂ ਨੂੰ ਇਸਦਾ ਖਮਿਆਜ਼ਾ ਭੁਗਤਨਾ ਪੈ ਰਿਹਾ ਹੈ।