ਭਾਰਤ ਨੇ ਸ੍ਰੀਲੰਕਾ ਖਿਲਾਫ ਤਿੰਨ ਟੈਸਟ ਮੈਚਾਂ ਦੀ ਲੜੀ ‘ਚ ਦਰਜ ਕੀਤੀ ਜਿੱਤ 

ਨਵੀਂ ਦਿੱਲੀ ਦੇ ਫਿਰਪੋਜ਼ਸ਼ਾਹ ਕੋਟਲਾ ਸਟੇਡੀਅਮ ‘ਚ ਖੇਡੇ ਗਏ ਤੀਜੇ ਟੈਸ ਮੈਚ ‘ਚ ਡਰਾਅ ਖੇਡਣ ਤੋਂ ਬਾਅਦ ਵੀ ਤਿੰਨ ਟੈਸਟ ਮੈਚਾਂ ਦੀ ਲੜੀ 1-0 ਆਪਣੇ ਨਾਂਅ ਕਰ ਲਈ ਹੈ। ਇਸ ਜਿੱਤ ਤੋਂ ਬਾਅਦ ਭਾਰਤ ਨੇ ਲਗਾਤਾਰ 9 ਟੈਸਟ ਲੜੀਆਂ ਜਿੱਤਣ ਦੇ ਆਸਟ੍ਰੇਲੀਆ ਦੇ ਰਿਕਾਰਡ ਦੀ ਬਰਾਬਰੀ ਕੀਤੀ ਹੈ।
ਭਾਰਤੀ ਕਪਤਾਨ ਨੂੰ ‘ਮੈਨ ਆਫ ਦ ਮੈਚ’ ਅਤੇ ‘ਮੈਨ ਆਫ ਦਾ ਸੀਰੀਜ਼’ ਐਲਾਨਿਆ ਗਿਆ ਹੈ।