ਰਾਸ਼ਟਰਪਤੀ ਕੋਵਿੰਦ ਅੱਜ ਤੋਂ ਆਂਧਰਾ ਪ੍ਰਦੇਸ਼ ਦੇ ਦੋ ਦਿਨਾਂ ਦੌਰੇ ‘ਤੇ ਹੋਣਗੇ, ਹਵਾਈ ਜਹਾਜ਼ ਅਜਾਇਬਘਰ ਦਾ ਕਰਨਗੇ ਉਦਘਾਟਨ

ਰਾਸ਼ਟਰਪਤੀ ਰਾਮ ਨਾਥ ਕੋਵਿੰਦ ਅੱਜ ਤੋਂ ਆਂਧਰਾ ਪ੍ਰਦੇਸ਼ ਦੇ 2 ਦਿਨਾਂ ਦੌਰੇ ‘ਤੇ ਹਨ ਜਿੱਥੇ ਉਹ ਵਿਸ਼ਾਖਾਪਟਨਮ ‘ਚ ਇੱਕ ਹਵਾਈ ਜਹਾਜ਼ ਅਜਾਇਬਘਰ ਦਾ ਉਦਘਾਟਨ ਕਰਨਗੇ।
ਇਸ ਤੋਂ ਬਾਅਦ ਉਹ ਈ-ਕਲਾਸਰੂਮ ਕੰਪਲੈਕਸ ਅਤੇ ਇਨਕੁਬੇਸ਼ਨ ਕੇਂਦਰ ਦਾ ਨੀਂਹ ਪੱਥਰ ਰੱਖਣਗੇ ਅਤੇ ਆਂਧਰਾ ਪ੍ਰਦੇਸ਼ ਯੂਨੀਵਰਸਿਟੀ ‘ਚ ਰੱਖਿਆ ਅਧਿਐਨ ਦੀ ਸਥਾਪਨਾ ਦਾ ਐਲਾਨ ਵੀ ਕਰਨਗੇ।
ਰਾਸ਼ਟਰਪਤੀ ਕੋਵਿੰਦ ਡਾ.ਬੀ.ਆਰ.ਅੰਬੇਡਕਰ ਮੈਮੋਰੀਅਲ ਸਕੂਲ ਦਾ ਵੀ ਦੌਰਾ ਕਰਨਗੇ।