ਰਿਜ਼ਰਵ ਬੈਂਕ ਨੇ ਆਪਣੀ ਮੁਦਰਾ ਨੀਤੀ ਸਮੀਖਿਆ ਤੋਂ ਬਾਅਦ ਰੈਪੂ ਦਰਾਂ ‘ਚ ਨਹੀਂ ਕੀਤੀ ਤਬਦੀਲੀ

ਭਾਰਤੀ ਰਿਜ਼ਰਵ ਬੈਂਕ ਨੇ ਬੀਤੇ ਦਿਨ ਆਪਣੀ ਮੁਦਰਾ ਨੀਤੀ ਸਮੀਖਿਆ ਤੋਂ ਬਾਅਦ ਆਪਣੀ ਮੁੱਖ ਕਰਜ਼ਾ ਵਿਆਜ਼ ਦਰ ਨੂੰ ਇਕਸਾਰ ਰੱਖਿਆ ਹੈ।ਰਿਜ਼ਰਵ ਬੈਂਕ ਦੇ ਗਵਰਨਰ ਉਰਜੀਤ ਪਟੇਲ ਦੀ ਅਗਵਾਈ ਵਾਲੀ 6 ਮੈਂਬਰੀ ਮੁਦਰਾ ਨੀਤੀ ਕਮੇਟੀ, ਐਮ.ਪੀ.ਸੀ. ਨੇ ਰੈਪੂ ਦਰਾਂ 6% ਹੀ ਰਹਿਣ ਦਿੱਤੀਆਂ ਹਨ। ਜਦਕਿ ਰਿਵਰਸ ਰੈਪੂ ਦਰਾਂ 5.75% ‘ਚ ਵੀ ਕੋਈ ਤਬਦੀਲੀ ਨਹੀਂ ਕੀਤੀ ਗਈ ਹੈ।
ਰਿਜ਼ਰਵ ਬੈਂਕ ਨੇ ਆਪਣੇ ਫ਼ੈਸਲੇ ਦੇ ਕਾਰਨ ਦੱਸਦਿਆਂ ਕਿਹਾ ਕਿ ਉਪਭੋਗਤਾ ਮੁੱਲ ਸੂਚਕ ਅੰਕ ਮਹਿੰਗਾਈ ਲਈ ਦਰਮਿਆਨੇ ਨਿਸ਼ਾਨੇ ਦੇ ਟੀਚੇ ਨੂੰ 4% ਤੱਕ ਹਾਸਿਲ ਕਰਨ ਲਈ ਲਿਆ ਗਿਆ ਹੈ ਤਾਂ ਜੋ ਵਿਕਾਸ ਨੂੰ ਵੀ ਹੁਲਾਰਾ ਮਿਲ ਸਕੇ।