ਹਾਕੀ ਵਿਸ਼ਵ ਲੀਗ ਫਾਈਨਲ: ਬੈਲਜ਼ੀਅਮ ਨੂੰ ਕੁਆਟਰ ਫਾਈਨਲ ‘ਚ ਹਰਾ ਕੇ ਭਾਰਤ ਸੈਮੀਫਾਈਨਲ ‘ਚ ਦਾਖਲ

ਭੁਵਨੇਸ਼ਵਰ ‘ਚ ਚੱਲ ਰਹੀ ਹਾਕੀ ਵਿਸ਼ਵ ਲੀਗ ਫਾਈਨਲ ‘ਚ ਬੀਤੀ ਰਾਤ ਭਾਰਤ ਨੇ ਓਲੰਪਿਕ ਚਾਂਦੀ ਤਗਮਾ ਜੇਤੂ ਬੈਲਜ਼ੀਅਮ ਨੂੰ ਕੁਆਟਰ ਫਾਈਨਲ ‘ਚ 3-2 ਨਾਲ ਹਰਾ ਕੇ ਸੈਮੀਫਾਈਨਲ ‘ਚ ਦਾਖਲਾ ਕਰ ਲਿਆ ਹੈ।ਕਲੰਿਗਾ ਸਟੇਡੀਆਮ ‘ਚ ਖੇਡੇ ਗਏ ਇਸ ਮੈਚ ‘ਚ ਭਾਰਤ ਨੇ ਪੈਨੇਲਟੀ ਸ਼ੂਟ ‘ਚ ਇਸ ਮੈਚ ‘ਚ ਬੜ੍ਹਤ ਹਾਸਿਲ ਕੀਤੀ।
ਅੱਜ ਖੇਡੇ ਜਾਣ ਵਾਲੇ 2 ਕੁਆਟਰ ਫਾਈਨਲ ਮੈਚ ‘ਚ ਇੰਗਲੈਂਡ ਦਾ ਮੁਕਾਬਲਾ ਅਰਜਨਟੀਨਾ ਅਤੇ ਜਰਮਨੀ ਦਾ ਮੁਕਾਬਲਾ ਨਿਦਰਲੈਂਡ ਨਾਲ ਹੋਵੇਗਾ ਅਤੇ ਇੰਨਾਂ ਦੀ ਜੇਤੂ ਕਿਸੇ ਇੱਕ ਟੀਮ ਨਾਲ ਸੈਮੀਫਾਈਨਲ ‘ਚ ਭਾਰਤ ਦਾ ਮੁਕਾਬਲਾ ਹੋਵੇਗਾ।