ਆਧਾਰ ਦੀ ਸੁਰੱਖਿਆ ਅਤੇ ਨਿੱਜਤਾ ਦੇ ਪੱਖ ਨੂੰ ਵਧੇਰੇ ਮਜ਼ਬੂਤ ਕਰਨ ਲਈ ਯੂ.ਆਈ.ਡੀ.ਏ.ਆਈ. ਵੱਲੋਂ “ਵਰਚੁਅਲ ਆਈ.ਡੀ” ਦੀ ਸ਼ੁਰੂਆਤ

ਯੂ.ਆਈ.ਡੀ.ਏ.ਆਈ. ਨੇ ਆਧਾਰ ਦੀ ਸੁਰੱਖਿਆ ਅਤੇ ਨਿੱਜਤਾ ਦੇ ਪੱਖ ਨੂੰ ਵਧੇਰੇ ਮਜ਼ਬੂਤ ਕਰਨ ਲਈ ਇੱਕ “ਵਰਚੁਅਲ ਆਈ.ਡੀ” ਦੀ ਧਾਰਨਾ ਦੀ ਸ਼ੁਰੂਆਤ ਕੀਤੀ ਹੈ। ਇਸ ਦੇ ਤਹਿਤ ਜਦੋਂ ਕਿਸੇ ਸਥਾਨ ‘ਤੇ ਕੇ.ਵਾਈ.ਸੀ ਜਾਂ ਫਿਰ ਕਿਸੇ ਹੋਰ ਪ੍ਰਮਾਣ ਦੀ ਜ਼ਰੂਰਤ ਲਈ ਆਧਾਰ ਦੀ ਲੋੜ ਹੋਵੇ ਤਾਂ ਉਸ ਸਥਾਨ ‘ਤੇ ਇਸ ਵਰਚੁਅਲ ਆਈ ਡੀ ਦੀ ਵਰਤੋਂ ਕੀਤੀ ਜਾ ਸਕਦੀ ਹੈ।
ਆਧਾਰ ਕਾਰਡ ਧਾਰਕ ਯੂ.ਆਈ.ਡੀ.ਏ.ਆਈ. ਦੀ ਵੈਬਸਾਈਟ ‘ਤੇ ਜਾ ਕੇ ਇਸ ਆਈ ਡੀ ਨੂੰ ਬਣਾ ਸਕਦਾ ਹੈ। ਇਹ “ਵਰਚੁਅਲ ਆਈ.ਡੀ” ਅਸਥਾਈ ਤੌਰ ‘ਤੇ ਹੋਵੇਗੀ ਅਤੇ ਇਸ ਤੋਂ ਆਧਾਰ ਸਬੰਧੀ ਕੋਈ ਵੀ ਜਾਣਕਾਰੀ ਪ੍ਰਾਪਤ ਨਹੀਂ ਕੀਤੀ ਜਾ ਸਕੇਗੀ। ਇਹ ਸੇਵਾ 1 ਮਾਰਚ ਤੋਂ ਸ਼ੁਰੂ ਹੋ ਜਾਵੇਗੀ।