ਸਤਿਅਮ ਬਹੁ-ਕਰੋੜ ਘੁਟਾਲਾ ਮਾਮਲਾ: ਸੇਬੀ ਨੇ ਪ੍ਰਾਈਸ ਵਾਟਰ ਹਾਊਸ ਦੀਆਂ ਸੰਸਥਾਵਾਂ ‘ਤੇ ਆਡਿਟ ਪ੍ਰਮਾਣ ਪੱਤਰ ਜਾਰੀ ਕਰਨ ‘ਤੇ ਲਗਾਈ ਪਾਬੰਦੀ

ਸੇਬੀ ਨੇ ਆਡੀਟਰ ਪ੍ਰਮੁੱਖ ਪ੍ਰਾਇਸ ਵਾਟਰ ਹਾਊਸ ਦੀ ਨੈੱਟਵਰਕ ਇਕਾਈਆਂ ਨੂੰ ਭਾਰਤ ਦੀ ਕਿਸੇ ਵੀ ਸੂੱਚੀਬੱਧ ਕੰਪਨੀ ਨੂੰ ਦੋ ਸਾਲਾਂ ਤੱਕ ਪ੍ਰਮਾਣ ਪੱਤਰ ਜਾਰੀ ਕਰਨ ‘ਤੇ ਰੋਕ ਲਗਾ ਦਿੱਤੀ ਹੈ। ਸੇਬੀ ਵੱਲੋਂ ਇਹ ਫ਼ੈਸਲਾ ਬਹੁ-ਕਰੋੜੀ ਸਤਿਅਮ ਘੁਟਾਲੇ ‘ਚ ਵਾਟਰ ਹਾਊਸ ਨੂੰ ਦੋਸ਼ੀ ਪਾਏ ਜਾਣ ਤੋਂ ਬਾਅਦ ਲਿਆ ਗਿਆ ਹੈ।
ਸੇਬੀ ਨੇ ਪ੍ਰਾਇਸ ਵਾਟਰਹਾਊਸ ਕੰਪਨੀ ਅਤੇ ਉਸ ਦੇ 2 ਸਾਬਕਾ ਸਾਂਝੇਦਾਰਾਂ ਵੱਲੋਂ ਗੈਰਕਾਨੂੰਨੀ ਢੰਗ ਨਾਲ ਕਮਾਏ ਗਏ 13 ਕਰੋੜ ਰੁਪਏ ਤੋਂ ਵੀ ਵੱਧ ਦੀ ਰਕਮ ਵਸੂਲਨ ਦੇ ਹੁਕਮ ਜਾਰੀ ਕੀਤੇ ਹਨ। ਸਤਿਅਮ ਘੁਟਾਲਾ ਜੋ ਕਿ 9 ਸਾਲ ਪਹਿਲਾਂ ਹੋਇਆ ਸੀ ਉਸ ਸਬੰਧੀ ਸੇਬੀ ਨੇ ਦੋਸ਼ੀਆ ਖਿਲਾਫ਼ ਆਪਣਾ ਫ਼ੈਸਲਾ ਸੁਣਾਇਆ ਹੈ।