ਸੀ.ਬੀ.ਆਈ. ਨੇ ਅਦਾਲਤ ਨੂੰ ਕੀਤੀ ਅਪੀਲ;ਕਿਹਾ ਕੋਲਾ ਬਲਾਕ ਵੰਡ ਮਾਮਲੇ ‘ਚ ਕਾਰੋਬਾਰੀ ਨਵੀਨ ਜਿੰਦਲ ‘ਤੇ ਰਿਸ਼ਵਤ ਦਾ ਦੋਸ਼ ਆਇਦ ਕੀਤਾ ਜਾਵੇ

ਕੌਮੀ ਜਾਂਚ ਏਜੰਸੀ, ਸੀ.ਬੀ.ਆਈ. ਨੇ ਵਿਸ਼ੇਸ਼ ਅਦਾਲਤ ਨੂੰ ਝਾਰਖੰਡ ਕੋਲਾ ਬਲਾਕ ਵੰਡ ਮਾਮਲੇ ‘ਚ ਕਾਂਗਰਸ ਆਗੂ ਅਤੇ ਕਾਰੋਬਾਰੀ ਨਵੀਨ ਜਿੰਦਲ ਅਤੇ ਹੋਰ ਦੋਸ਼ੀਆ ਖਿਲਾਫ਼ ਰਿਸ਼ਵਤ ਦੇ ਦੋਸ਼ ਤੈਅ ਕਰਨ ਦੀ ਅਪੀਲ ਕੀਤੀ ਹੈ। ਸੀ.ਬੀ.ਆਈ ਦੇ ਵਕੀਲ ਵੀ.ਕੇ.ਸ਼ਰਮਾ ਨੇ ਦੱਸਿਆ ਕਿ ਭ੍ਰਿਸਟਾਚਾਰ ਰੋਕੂ ਐਕਟ ਦੀ ਧਾਰਾ 7 ਅਤੇ 12 ਦੇ ਤਹਿਤ ਜਨਤਕ ਮੁਲਾਜ਼ਮ ਨੂੰ ਰਿਸਵਤ ਦੀ ਪੇਸ਼ਕਸ਼ ਅਤੇ ਮਨਜ਼ੂਰੀ ਦੇ ਦੋਸ਼ ‘ਚ ਮਾਮਲਾ ਦਰਜ ਕੀਤਾ ਜਾਣਾ ਚਾਹੀਦਾ ਹੈ।

ਜਸਟਿਸ ਭਰਤ ਪ੍ਰਾਸ਼ਰ ਨੇ 16 ਫਰਵਰੀ ਤੋਂ ਪਹਿਲਾਂ ਆਪਣਾ ਪੱਖ ਰੱਖਣ ਲਈ ਕਿਹਾ ਹੈ।