ਚੋਣ ਕਮਿਸ਼ਨ ਨੇ ਆਰ.ਪੀ. ਐਕਟ ‘ਚ ਤਬਦੀਲੀ ਲਈ ਪੈਨਲ ਦਾ ਕੀਤਾ ਗਠਨ

ਸੋਸ਼ਲ ਮੀਡੀਆ ਦੇ ਵਿਸਥਾਰ ਦੇ ਮੱਦੇਨਜ਼ਰ ਚੋਣ ਕਮਿਸ਼ਨ ਨੇ ਆਰ.ਪੀ.ਐਕਟ ਦੀ ਧਾਰਾ 126 ‘ਚ ਬਦਲਾਅ ਕਰਨ ਲਈ ਇੱਕ 14 ਮੈਂਬਰੀ ਕਮੇਟੀ ਦਾ ਗਠਨ ਕੀਤਾ ਹੈ। ਇਸ ਐਕਟ ਤਹਿਤ ਮਤਦਾਨ ਤੋਂ 48 ਘੰਟੇ ਪਹਿਲਾਂ ਚੋਣ ਮੁਹਿੰਮ ‘ਤੇ ਰੋਕ ਲਗਾਈ ਗਈ ਹੈ।
ਇਸ ਕਮੇਟੀ ਦੀ ਪ੍ਰਧਾਨਗੀ ਸੀਨੀਅਰ ਡਿਪਟੀ ਚੋਣ ਕਮਿਸ਼ਨਰ ਉਮੇਸ਼ ਸਿਨਹਾ ਕਰਨਗੇ।ਇਹ ਕਮੇਟੀ ਚੋਣਾਂ ਦੌਰਾਨ ਚੋਣ ਮੁਹਿੰਮ ਦੀ ਪਾਬੰਦੀ ਵਾਲੇ ਸਮੇਂ ਦੌਰਾਨ ਸੋਸ਼ਲ ਮੀਡੀਆ ਦੇ ਪ੍ਰਭਾਵਾਂ ਦੀ ਚਰਚਾ ਕਰੇਗੀ ਅਤੇ ਆਦਰਸ਼ ਚੋਣ ਜਾਬਤੇ ‘ਚ ਬਦਲਾਅ ਸਬੰਧੀ ਆਪਣੇ ਸੁਝਾਅ ਦੇਵੇਗੀ।