ਨੀਤੀ ਆਯੋਗ 115 ਅਗਾਂਹਵਧੂ ਜ਼ਿਲ੍ਹਿਆਂ ਨੂੰ ਪ੍ਰਦਾਨ ਕਰੇਗਾ ਦਰਜਾਬੰਦੀ 

ਨੀਤੀ ਆਯੋਗ 115 ਅਗਾਂਹਵਧੂ ਜ਼ਿਲ੍ਹਿਆਂ ਨੂੰ ਦਰਜਾਬੰਦੀ ਪ੍ਰਦਾਨ ਕਰੇਗਾ। ਇਸ ਮਹੀਨੇ ਦੇ ਸ਼ੁਰੂ ‘ਚ ਅਗਾਂਹਵਧੂ ਜ਼ਿਲ੍ਹਿਆਂ ਦੇ ਪਰਿਵਰਤਨ ਸਬੰਧੀ ਕਰਵਾਏ ਗਏ ਸੰਮੇਲਨ ‘ਚ ਆਪਣੀ ਪੇਸ਼ਕਾਰੀ ‘ਚ ਨੀਤੀ ਆਯੋਗ ਨੇ ਕਿਹਾ ਸੀ ਕਿ ਪੋਸ਼ਣ, ਸਿੱਖਿਆ ਅਤੇ ਸਿਹਤ ਸਮੇਤ 10 ਮਾਪਦੰਡਾਂ ਦੇ ਆਧਾਰ ‘ਤੇ ਇੰਨਾਂ ਜ਼ਿਲ੍ਹਿਆਂ ਦੀ ਦਰਜਾਬੰਦੀ ਕੀਤੀ ਜਾਵੇਗੀ। ਇਸ ਦੇ ਨਾਲ ਹੀ ਅਪ੍ਰੈਲ 2018 ਤੱਕ ਸਰਕਾਰ ਦੇ ਵਿਕਾਸ ਕੰਮਾਂ ਦੀ ਨਿਗਰਾਨੀ ਲਈ ਇਕ ਅਸਲ ਵਿਧੀ ਵੀ ਸਥਾਪਿਤ ਕੀਤੀ ਜਾਵੇਗੀ।