ਭਾਰਤ ਅਤੇ ਦੱਖਣ-ਪੂਰਬੀ ਏਸ਼ੀਆ ਦੇ ਲੋਕਾਂ ਦੀਆਂ ਆਸਾਂ ਅਤੇ ਸੁਪਨਿਆਂ ‘ਚ ਸਮੇਲ ਦੇ ਨਾਲ-ਨਾਲ ਆਰਥਿਕ ਮੌਕਿਆਂ ਨੂੰ ਸਾਂਝਾ ਕਰਨਾ ਹੀ ਭਾਰਤ ਦੀ ਐਕਟ ਈਸਟ ਨੀਤੀ ਦਾ ਉਦੇਸ਼ ਹੈ: ਰਾਸ਼ਟਰਪਤੀ ਕੋਵਿੰਦ

ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਕਿਹਾ ਕਿ ਭਾਰਤ ਦੀ ਐਕਟ ਈਸਟ ਨੀਤੀ ਦਾ ਉਦੇਸ਼ ਨਾ ਸਿਰਫ ਆਰਥਿਕ ਮੌਕਿਆਂ ਨੂੰ ਸਾਂਝਾ ਕਰਨਾ ਹੈ ਬਲਕਿ ਭਾਰਤ ਅਤੇ ਦੱਖਣ-ਪੂਰਬੀ ਏਸ਼ੀਆ ਦੇਲੋਕਾਂ ਦੀਆਂ ਉਮੀਦਾਂ ਅਤੇ ਸੁਪਨਿਆਂ ‘ਚ ਇਕਸੁਰਤਾ ਕਾਇਮ ਕਰਨਾ ਵੀ ਹੈ। ਬੀਤੇ ਦਿਨ ਬਿਹਾਰ ਦੇ ਰਾਜਗੀਰ ਵਿਖੇ ਧਰਮ ਧਾਮ ਦੀ ਚੌਥੀ ਕੌਮਾਂਤਰੀ ਕਾਨਫਰੰਸ ਦਾ ਉਦਘਾਟਨ ਕਰਨ ਮੌਕੇ ਉਨਾਂ ਕਿਹਾ ਕਿ ਇਸ ਸੰਮੇਲਨ ਦਾ ਆਯੋਜਨ ਬਹੁਤ ਹੀ ਢੁਕਵੇਂ ਸਮੇਂ ‘ਤੇ ਹੋ ਰਿਹਾ ਹੈ, ਕਿਉਂਕਿ ਅਸੀਂ ਆਸੀਆਨ-ਭਾਰਤ ਸੰਵਾਂਦ ਸਾਂਝੇਦਾਰੀ ਦੇ 25 ਸਾਲਾਂ ਜਸ਼ਨਾਂ ਨੂੰ ਮਨਾ ਰਹੇ ਹਾਂ। ਉਨਾਂ ਨੇ ਦੁਹਰਾਇਆ ਕਿ ਗਣਤੰਤਰ ਦਿਵਸ ਮੌਕੇ ਨਵੀਂ ਦਿੱਲੀ ‘ਚ ਸਾਰੇ 10 ਆਸੀਆਨ ਮੁਲਕਾਂ ਦੇ ਮੁੱਖੀ ਮੁੱਖ ਮਹਿਮਾਨ ਵੱਜੋਂ ਸ਼ਿਰਕਤ ਕਰਨਗੇ।
ਰਾਸ਼ਟਰਪਤੀ ਕੋਵਿੰਦ ਨੇ ਕਿਹਾ ਕਿ ਇਹ ਸੰਮੇਲਨ ਵੱਖ-ਵੱਖ ਪਰੰਪਰਾਵਾਂ ਨਾਲ ਹੁੜਿਆ ਹੋਇਆ ਹੈ। ਬੁੱਧਵਾਦ ਹੀ ਵਿਸ਼ਵਵੀਕਰਨ ਦੇ ਸ਼ੁਰੂਆਤੀ ਰੂਪਾਂ ਦਾ ਆਧਾਰ ਹੈ ਅਤੇ ਨਾਲ ਹੀ ਸਾਡੇ ਮਹਾਂਦੀਪ ਨਾਲ ਜੁੜਿਆ ਹੋਇਆ ਹੈ।