ਸਵਾਮੀ ਵਿਵੇਕਾਨੰਦ ਜੀ ਦੀ 155ਵੀਂ ਜਯੰਤੀ ਦੇਸ਼ ਭਰ ‘ਚ ਮਨਾਈ ਜਾ ਰਹੀ ਹੈ

ਅੱਜ ਸਵਾਮੀ ਵਿਵੇਕਾਨੰਦ ਜੀ ਦੀ 155ਵੀਂ ਜਯੰਤੀ ਦੇਸ਼ ਭਰ ‘ਚ ਮਨਾਈ ਜਾ ਰਹੀ ਹੈ। ਭਾਰਤ ਦੇ ਮਹਾਨ ਅਧਿਆਤਿਮਕ ਆਗੂਆਂ ‘ਚੋਂ ਇੱਕ ਸਵਾਮੀ ਵਿਵੇਕਾਨੰਦ ਜੀ ਨੇ ਵੇਦਾਂਤ ਦੇ ਭਾਰਤੀ ਦਰਸ਼ਨ ਅਤੇ ਯੋਗਾ ਨੂੰ ਪੱਛਮੀ ਵਿਸ਼ਵ ‘ਚ ਲਾਗੂ ਕੀਤਾ ਸੀ।
ਉਨਾਂ ਨੇ 1893 ‘ਚ ਸ਼ਿਕਾਗੋ ‘ਚ ਵਿਸ਼ਵ ਧਰਮ ਸੰਸਥਾ ‘ਚ ਪ੍ਰਸਿੱਧ ਭਾਸ਼ਣ ਦਿੱਤਾ ਸੀ ਜਿਸ ਤੋਂ ਬਾਅਦ ਪੱਛਮੀ ਮੁਲਕਾਂ ‘ਚ ਉਨਾਂ ਦੀ ਪ੍ਰਸਿੱਧੀ ‘ਚ ਵਾਧਾ ਹੋਇਆ ਸੀ।ਉਨਾਂ ਦੇ ਜਨਮ ਦਿਵਸ ਨੂੰ ਨੈਸ਼ਨਲ ਯੂਥ ਦਿਵਸ ਦੇ ਰੂਪ ‘ਚ ਵੀ ਮਨਾਇਆ ਜਾਂਦਾ ਹੈ।ਇਸ ਮੌਕੇ ਦੇਸ਼ ਭਰ ‘ਚ ਕਈ ਸਮਾਗਮਾਂ ਦਾ ਆਯੋਜਨ ਕੀਤਾ ਜਾਂਦਾ ਹੈ ਅਤੇ ਨੌਜਵਾਨਾਂ, ਸਕੂਲੀ ਬੱਚਿਆਂ ਨੂੰ ਉਨਾਂ ਦੀਆਂ ਸਿੱਖਿਆਵਾਂ ਤੋਂ ਜਾਣੂ ਕਰਵਾਇਆ ਜਾਂਦਾ ਹੈ।