1984 ਦੰਗਾ ਮਾਮਲਾ: ਸੁਪਰੀਮ ਕੋਰਟ ਨੇ ਤਿੰਨ ਮੈਂਬਰੀ ਵਿਸ਼ੇਸ਼ ਟੀਮ ਦਾ ਕੀਤਾ ਗਠਨ

ਸੁਪਰੀਮ ਕੋਰਟ ਨੇ 1984 ‘ਚ ਹੋਏ ਸਿੱਖ ਵਿਰੋਧੀ ਦੰਗਿਆਂ ਦੇ ਬਿਨਾਂ ਜਾਂਚ ਤੋਂ ਬੰਦ ਕਰ ਦਿੱਤੇ ਗਏ 186 ਕੇਸ਼ਾਂ ਦੀ ਮੁੜ ਜਾਂਚ ਲਈ ਇੱਕ ਤਿੰਨ ਮੈਂਬਰੀ ਟੀਮ ਦਾ ਗਠਨ ਕਰ ਦਿੱਤਾ ਹੈ। ਇਸ ਕਮੇਟੀ ਦੀ ਅਗਵਾਈ ਦਿੱਲੀ ਹਾਈ ਕੋਰਟ ਦੇ ਸਾਬਕਾ ਜੱਜ ਜਸਟਿਸ ਐਸ.ਐਨ ਢੀਗਰਾਂ ਕਰਨਗੇ।ਉਨਾਂ ਤੋਂ ਇਲਾਵਾ ਇਸ ਟੀਮ ‘ਚ ਆਈ.ਪੀ.ਐਸ ਅਧਿਕਾਰੀ ਅਭਿਸ਼ੇਕ ਦੁਲਾਰ ਅਤੇ ਸੇਵਾਮੁਕਤ ਆਈ.ਜੀ. ਦਰ ਜੇ ਦੇ ਅਧਿਕਾਰੀ ਰਾਜਦੀਪ ਸਿੰਘ ਹੋਣਗੇ। ਚੀਫ਼ ਜਸਟਿਸ ਦੀਪਕ ਮਿਸ਼ਰਾਂ ਦੀ ਅਗਵਾਈ ਵਾਲੀ ਬੈਂਚ ਨੇ ਸਿਟ ਨੂੰ ਦੋ ਮਹੀਨਿਆਂ ਦੇ ਅੰਦਰ ਆਪਣੀ ਰਿਪੋਰਟ ਦਾਇਰ ਕਰਨ ਲਈ ਕਿਹਾ ਹੈ।ਇਸ ਮਾਮਲੇ ਦੀ ਸੁਣਵਾਈ 19 ਮਾਰਚ ਨੂੰ ਹੋਵੇਗੀ।