ਅਮਰੀਕਾ ਅਤੇ ਜਪਾਨ ਨੇ ਉੱਤਰੀ ਕੋਰੀਆ ਤਣਾਅ ਦੇ ਮੱਦੇਨਜ਼ਰ ਸਾਂਝੀ ਫੌਜੀ ਕਿਵਾਇਦ ਦਾ ਕੀਤਾ ਆਯੋਜਨ

ਅਮਰੀਕੀ ਅਤੇ ਜਪਾਨੀ ਫੌਜੀ ਤਾਕਤਾਂ ਨੇ ਉੱਤਰੀ ਕੋਰੀਆ ਨਾਲ ਚੱਲ ਰਹੇ ਪ੍ਰਮਾਣੂ ਅਤੇ ਮਿਜ਼ਾਈਲ ਪ੍ਰੋਗਰਾਮਾਂ ਸਬੰਧੀ ਤਣਾਅ ਦੀ ਪਿੱਠਭੂਮੀ ‘ਚ ਬੀਤੇ ਦਿਨ ਸਾਂਝੀ ਫੌਜੀ ਕਿਵਾਇਦ ਦੀ ਸ਼ੁਰੂਆਤ ਕੀਤੀ। ਇਹ ਫੌਜੀ ਅਭਿਆਸ 12 ਫਰਵਰੀ ਤੱਕ ਅਮਰੀਕਾ ਦੇ ਪੱਛਮੀ ਰਾਜ ਕੈਲੀਫੋਰਨੀਆ ‘ਚ ਜਾਰੀ ਰਹੇਗਾ।
ਅਮਰੀਕੀ ਜਲ ਅਤੇ ਥਲ ਸੈਨਾ ਦੇ 500 ਤੋਂ ਵੀ ਵੱਧ ਜਵਾਨ ਇਸ ਕਵਾਇਦ ‘ਚ ਹਿੱਸਾ ਲੈਣਗੇ। ਦੂਜੇ ਪਾਸੇ ਜਪਾਨੀ ਫੌਜ ਦੇ 350 ਜਵਾਨ ਇਸ ‘ਚ ਸ਼ਿਰਕਤ ਕਰਨਗੇ।