ਆਮਦਨ ਕਰ ਵਿਭਾਗ ਵੱਲੋਂ ਟੈਕਸ ਚੋਰੀ ਕਰਨ ਵਾਲੇ ਮੁੱਕਦਮਿਆਂ ‘ਚ ਤੇਜ਼ੀ ਨਾਲ ਵਾਧਾ ਦਰਜ

ਅਮਾਦਨ ਕਰ ਵਿਭਾਗ ਨੇ ਕਿਹਾ ਹੈ ਕਿ ਉਸ ਨੇ ਕਰ ਅਪਰਾਧੀਆਂ ਅਤੇ ਦੇਰੀ ਨਾਲ ਟੈਕਸ ਭਰਨ ਵਾਲੇ ਲੋਕਾਂ ਖ਼ਿਲਾਫ ਫੌਜਦਾਰੀ ਮੁਕੱਦਮਾ ਚਲਾਉਣ ਦੀ ਕਾਰਵਾਈ ਸ਼ੁਰੂ ਕੀਤੀ ਹੈ। ਜਾਣਬੁੱਝ ਕੇ ਕਰ ਨਾ ਭਰਨਾ, ਰਿਟਰਨ ਭਰਨ ‘ਚ ਅਸਫਲਤਾ ਜਾਂ ਹੋਰ ਕਿਸੇ ਵੀ ਕਾਰਨ ਕਰਕੇ ਕਰ ਚੋਰੀ ਕਰਨਾ ਇਸ ਕਾਰਵਾਈ ‘ਚ ਸ਼ਾਮਿਲ ਹੋਵੇਗਾ।
ਟੈਕਸ ਚੋਰੀ ਕਰਨ ਵਾਲਿਆਂ ਵਿਰੁੱਧ ਵਿਭਾਗ ਵੱਲੋਂ ਚੁੱਕੇ ਗਏ ਨਿਰਣਾਇਕ ਅਤੇ ਕੇਂਦਰਿਤ ਉਪਰਾਲਿਆਂ ਕਾਰਨ ਅਦਾਲਤਾਂ ਵੱਲੋਂ ਦੋਸ਼ੀ ਕਰਾਰ ਦਿੱਤੇ ਗਏ ਡਿਫਾਲਟਰਾਂ ਦੀ ਗਿਣਤੀ ‘ਚ ਵੀ ਇਸ ਚਾਲੂ ਵਿੱਤੀ ਸਾਲ ‘ਚ ਵਾਧਾ ਦਰਜ ਕੀਤਾ ਗਿਆ ਹੈ।