ਆਸਟ੍ਰੇਲੀਆ ਓਪਨ ਟੈਨਿਸ: ਭਾਰਤੀ ਖਿਡਾਰੀ ਯੂਕੀ ਭਾਂਬਰੀ ਪਹੁੰਚਿਆ ਫਾਈਨਲ ਕੁਆਲੀਫਾਇੰਗ ਗੇੜ ‘ਚ

ਭਾਰਤ ਦੇ ਯੂਕੀ ਭਾਂਬਰੀ ਨੇ ਬੀਤੇ ਦਿਨ ਮੈਲਬਾਰਨ ‘ਚ ਚੱਲ ਰਹੇ ਆਸਟ੍ਰੇਲੀਆ ਓਪਨ ਟੈਨਿਸ ਟੂਰਨਾਮੈਂਟ ‘ਚ ਸਪੇਨ ਦੇ ਕਾਰਲੋਸ ਨੂੰ ਹਰਾ ਕੇ ਤੀਜੇ ਅਤੇ ਫਾਈਨਲ ਗੇੜ ‘ਚ ਦਾਖਲਾ ਕਰ ਲਿਆ ਹੈ।ਭਾਂਬਰੀ ਨੇ ਪੁਰਸ਼ ਸਿੰਗਲਜ਼ ਕੁਆਲੀਫਾਈ ਦੇ ਦੂਜੇ ਗੇੜ ‘ਚ ਵਿਸ਼ਵ ਨੰਬਰ 183 ਖਿਡਾਰੀ ਕਰਲੋਸ ਨੂੰ 6-0, 6-2 ਨਾਲ ਮਾਤ ਦਿੱਤੀ।ਹੁਣ ਉਸ ਦਾ ਮੁਕਾਬਲਾ ਕੈਨੇਡਾ ਦੇ ਪੀਟਰ ਨਾਲ ਹੋਵੇਗਾ।