ਇਜ਼ਰਾਈਲ ਦੇ ਪੀਐਮ ਮੰਗਲਵਾਰ ਨੂੰ ਸਾਲਾਨਾ ਰਾਏਸੀਨਾ ਸੰਵਾਦ ਦੇ ਤੀਜੇ ਸੰਸਕਰਣ ਦਾ ਕਰਨਗੇ ਉਦਘਾਟਨ 

ਸਾਲਾਨਾ ਰਾਏਸੀਨਾ ਸੰਵਾਦ ਦੇ ਤੀਜੇ ਐਡੀਸ਼ਨ ਦਾ ਉਦਘਾਟਨ ਮੰਗਲਵਾਰ ਨੂੰ ਇਜ਼ਾਰਈਲ ਦੇ ਪ੍ਰਧਾਨ ਮੰਤਰੀ ਬੇਨਜਾਮਿਨ ਨੇਤਨਯਾਹੂ ਵੱਲੋਂ ਕੀਤਾ ਜਾਵੇਗਾ।ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਵੀ ਇਸ 3 ਦਿਨਾਂ ਤੱਕ ਚੱਲਣ ਵਾਲੇ ਸੰਮੇਲਣ ‘ਚ ਸ਼ਿਰਕਤ ਕਰਨਗੇ। ਇਸ ਸੰਮੇਲਨ ਦੌਰਾਨ ਕਈ ਭੂ-ਸਿਆਸੀ ਮੁੱਦਿਆਂ ‘ਤੇ ਉੱਚ ਪੱਧਰੀ ਚਰਚਾਵਾਂ ਵੀ ਹੋਣਗੀਆਂ।
ਇਸ ਸਬੰਧ ‘ਚ ਪੀਐਮ ਨੇਤਨਯਾਹੂ ਐਤਵਾਰ ਨੂੰ ਨਵੀਂ ਦਿੱਲੀ ਪਹੁੰਚਣਗੇ। ਦੱਸਣਯੋਗ ਹੈ ਕਿ ਉਹ 6 ਦਿਨਾਂ ਦੀ ਭਾਰਤ ਯਾਤਰਾ ‘ਤੇ ਆਉਣਗੇ। ਉਮੀਦ ਕੀਤੀ ਜਾ ਰਹੀ ਹੈ ਕਿ 90 ਮੁਲਕਾਂ ਤੋਂ 150 ਤੋਂ ਵੀ ਵੱਧ ਬੁਲਾਰੇ ਇਸ ‘ਚ ਸ਼ਿਰਕਤ ਕਰਨਗੇ। ਇਸ ਵਾਰ ਦੇ ਸੰਮੇਲਨ ਦਾ ਵਿਸ਼ਾ ਹੈ- “ ਵਿਨਾਸ਼ਕਾਰੀ ਪਰਿਵਰਤਨ ਦਾ ਪ੍ਰਬੰਧਨ ਕਰਨਾ: ਵਿਚਾਰ, ਸੰਸਥਾਵਾਂ ਅਤੇ ਰਚਨਾਵਾਂ”।