ਉਦਯੋਗਿਕ ਉਤਪਾਦਨ ਦੀ ਵਿਕਾਸ ਦਰ ਨਵੰਬਰ ਮਹੀਨੇ ‘ਚ 17 ਮਹੀਨੇ ਦੇ ਉੱਚ ਪੱਧਰ ‘ਤੇ 8.4% ‘ਤੇ

ਨਿਰਮਾਣ ਅਤੇ ਪੂੰਜੀਗਤ ਸਾਜੋ ਸਮਾਨ ਦੇ ਮਜ਼ਬੂਤ ਪ੍ਰਦਰਸ਼ਨ ਦੇ ਚੱਲਦਿਆਂ ਉਦਯੋਗਿਕ ਉਤਪਾਦਨ ਦੀ ਵਿਕਾਸ ਦਰ ਪਿਛਲੇ ਸਾਲ ਨਵੰਬਰ ਮਹੀਨੇ ‘ਚ 17 ਮਹੀਨੇ ਦੇ ਉੱਚ ਪੱਧਰ ‘ਤੇ 8.4% ‘ਤੇ ਰਹੀ। ਨਵੰਬਰ 2016 ‘ਚ ਉਦਯੋਗਿਕ ਉਤਪਾਦਨ ਸੂਚਕ ਅੰਕ 5.1% ਵਧਿਆ।
ਅੰਕੜੇ ਅਤੇ ਪ੍ਰੋਗਰਾਮ ਲਾਗੂ ਕਰਨ ਵਾਲੇ ਮੰਤਰਾਲੇ ਵੱਲੋਂ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ ਨਿਰਮਾਣ ਖੇਤਰ ‘ਚ 77.63% ਆਈ.ਆਈ.ਪੀ. ਦਾ ਹਿੱਸਾ ਹੈ। ਇਸ ‘ਚ 10.2% ਵਿਕਾਸ ਦਰ ਦਰਜ ਕੀਤੀ ਗਈ।