ਉੱਤਰੀ ਭਾਰਤ ‘ਚ ਮਨਾਇਆ ਜਾ ਰਿਹਾ ਹੈ ਲੋਹੜੀ ਦਾ ਤਿਉਹਾਰ

ਅੱਜ ਲੋਹੜੀ ਦਾ ਤਿਉਹਾਰ ਉੱਤਰੀ ਭਾਰਤ ‘ਚ ਬਹੁਤ ਹੀ ਧੁਮ ਧਾਮ ਨਾਲ ਮਨਾਇਆ ਜਾ ਰਿਹਾ ਹੈ। ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਦਿੱਲੀ ‘ਚ ਰੌਣਕਾਂ ਵੇਖਣ ਹੀ ਵਾਲੀਆਂ ਹੁੰਦੀਆਂ ਹਨ।
ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਲੋਹੜੀ ਦੇ ਮੌਕੇ ਲੋਕਾਂ ਨੂੰ ਵਧਾਈ ਦਿੱਤੀ।ਇਸ ਦੇ ਨਾਲ ਹੀ ਉਨਾਂ ਨੇ ਮਕਰ ਸੰਕਰਾਂਤੀ ਅਤੇ ਪੋਂਗਲ ਦੀ ਵੀ ਵਧਾਈ ਦਿੱਤੀ।ਉਨਾਂ ਆਪਣੇ ਸੰਦੇਸ਼ ‘ਚ ਕਿਹਾ ਕਿ ਲੋਹੜੀ ਦਾ ਤਿਉਹਾਰ ਫਸਲਾਂ ਦੀ ਵਾਢੀ ਨਾਲ ਜੁੜਿਆ ਹੈ ਅਤੇ ਕਿਸਾਨਾਂ ਲਈ ਬਹੁਤ ਖਾਸ ਹੈ। ਰਾਸ਼ਟਰਪਤੀ ਕੋਵਿੰਦ ਨੇ ਆਸ ਪ੍ਰਗਟ ਕੀਤੀ ਕਿ ਲੋਹੜੀ ਦਾ ਤਿਉਹਾਰ ਹਰ ਘਰ ‘ਚ ਖੁਸ਼ੀਆਂ ਖੇੜੇ ਲੈ ਕੇ ਆਵੇ।