ਐਨ.ਆਈ.ਏ. ਨੇ ਮਣੀਪੁਰ ਦੇ ਚੰਦੇਲ ‘ਚ ਫੌਜ ਨੂੰ ਨਿਸ਼ਾਨਾ ਬਣਾ ਕੇ ਕੀਤੇ ਹਮਲੇ ਦੇ ਦੋਸ਼ੀ ਨੂੰ ਕੀਤਾ ਗ੍ਰਿਫਤਾਰ

ਮਣੀਪੁਰ ‘ਚ ਚੰਦੇਲ ਫੌਜ ਹਮਲੇ ‘ਚ ਇੱਕ ਵੱਡੀ ਸਫਲਤਾ ਮਿਲੀ ਹੈ। ਕੌਮੀ ਜਾਂਚ ਏਜੰਸੀ, ਐਨ.ਆਈ.ਏ. ਨੇ ਇਸ ਹਮਲੇ ਦੇ ਦੋਸ਼ੀ ਓਰਮ ਪ੍ਰੇਮਕਾਂਤ ਸਿੰਘ ਨੂੰ ਹਿਰਾਸਤ ‘ਚ ਲੈ ਲਿਆ ਹੈ।ਜੂਨ 2015 ‘ਚ ਫੌਜ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਇਸ ਹਮਲੇ ‘ਚ 18 ਜਵਾਨਾਂ ਨੂੰ ਆਪਣੀਆਂ ਜਾਨਾਂ ਗਵਾਉਣੀਆਂ ਪਈਆਂ ਸਨ।ਐਨ.ਆਈ.ਏ. ਦੀ ਵਿਸ਼ੇਸ਼ ਅਦਾਲਤ ਨੇ ਦੋਸ਼ੀ ਖ਼ਿਲਾਫ ਗੈਰ ਜ਼ਮਾਨਤੀ ਵਾਰੰਟ ਜਾਰੀ ਕੀਤਾ ਸੀ ਅਤੇ 2 ਲੱਖ ਰੁਪਏ ਦਾ ਇਨਾਮ ਵੀ ਰੱਖਿਆ ਗਿਆ ਸੀ।
ਦੋਸ਼ੀ ਨੂੰ ਮਣੀਪੁਰ ਪੁਲਿਸ ਅਤੇ ਐਨ.ਆਈ.ਏ. ਵੱਲੋਂ ਇਕ ਸਾਂਝੀ ਮੁਹਿੰਮ ਦੌਰਾਨ ਗ੍ਰਿਫਤਾਰ ਕੀਤਾ ਗਿਆ ਹੈ।