ਦੱਖਣੀ ਕੋਰੀਆ ਨੇ ਸਰਦ ਰੁੱਤ ਓਲੰਪਿਕ ਖੇਡਾਂ ਲਈ ਉੱਤਰੀ ਕੋਰੀਆ ਦੀ ਸ਼ਮੂਲੀਅਤ ਸਬੰਧੀ ਚਰਚਾ ਲਈ ਵਾਰਤਾ ਦੀ ਰੱਖੀ ਤਜਵੀਜ਼

ਦੱਖਣੀ ਕੋਰੀਆ ਨੇ ਫਰਵਰੀ ਮਹੀਨੇ ਸ਼ੁਰੂ ਹੋਣ ਜਾ ਰਹੇ ਸਰਦ ਰੁੱਤ ਦੇ ਓਲੰਪਿਕ ਖੇਡਾਂ ਲਈ ਉੱਤਰੀ ਕੋਰੀਆ ਵੱਲੋਂ ਹਿੱਸਾ ਲੈਣ ਸਬੰਧੀ ਵੇਰਵਿਆਂ ਬਾਰੇ ਚਰਚਾ ਕਰਨ ਲਈ ਇੱਕ ਮੀਟਿੰਗ ਦਾ ਪ੍ਰਸਤਾਵ ਰੱਖਿਆ ਹੈ।
ਦੱਖਣੀ ਅਫ਼ਰੀਕਾ ਦੇ ਏਕੀਕਰਨ ਮੰਤਰੀ ਨੇ ਰਾਜਧਾਨੀ ਸਿਓਲ ‘ਚ ਕਿਹਾ ਕਿ ਉਨਾਂ ਨੇ ਸੁਝਾਅ ਦਿੱਤਾ ਹੈ ਕਿ ਸੋਮਵਾਰ ਨੂੰ ਇਕ ਬੈਠਕ ਦਾ ਆਯੋਜਨ ਕੀਤਾ ਜਾਵੇ। ਜਿਸ ‘ਚ ਦੱਖਣੀ ਕੋਰੀਆ ਦੇ 3 ਮੈਂਬਰੀ ਵਫ਼ਦ ਹਿੱਸਾ ਲਵੇਗਾ।ਇਸ ਹਫ਼ਤੇ ਦੇ ਸ਼ੁਰੂ ‘ਚ ਵੀ ਦੋਵਾਂ ਕੋਰੀਆਈ ਮੁਲਕਾਂ ਨੇ 2 ਸਾਲਾਂ ਦੇ ਲੰਮੇ ਅਰਸੇ ਤੋਂ ਬਾਅਦ ਉੱਚ ਪੱਧਰੀ ਗੱਲਬਾਤ ਕੀਤੀ ਸੀ। ਇਸ ਬੈਠਕ ‘ਚ ਦੋਵਾਂ ਧਿਰਾਂ ਨੇ ਫੌਜੀ ਵਾਰਤਾ ਕਰਨ ਅਤੇ ਨਾਲ ਹੀ ਫੌਜੀ ਹਾਟਲਾਈਨ ਸ਼ੁਰੂ ਕਰਨ ‘ਤੇ ਸਹਿਮਤੀ ਪ੍ਰਗਟ ਕੀਤੀ ਸੀ।