ਨੇਤਰਹੀਣ ਕ੍ਰਿਕਟ ਵਿਸ਼ਵ ਕੱਪ: ਭਾਰਤ ਨੇ ਪਾਕਿਸਤਾਨ ਨੂੰ 7 ਵਿਕਟਾਂ ਨਾਲ ਦਿੱਤੀ ਮਾਤ

ਸੰਯੁਕਤ ਅਰਬ ਅਮੀਰਾਤ ‘ਚ ਚੱਲ ਰਹੇ ਨੇਤਰਹੀਣ ਕ੍ਰਿਕਟ ਵਿਸ਼ਵ ਕੱਪ ‘ਚ ਬੀਤੇ ਦਿਨ ਭਾਰਤੀ ਟੀਮ ਨੇ ਆਪਣੇ ਤੀਜੇ ਮੈਚ ‘ਚ ਪਾਕਿਸਤਾਨ ਨੂੰ 7 ਵਿਕਟਾਂ ਨਾਲ ਹਰਾਇਆ।ਪਾਕਿਸਤਾਨ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 40 ਓਵਰਾਂ ‘ਚ 8 ਵਿਕਟਾਂ ਦੇ ਨੁਕਸਾਨ ‘ਤੇ 282 ਦੌੜਾਂ ਬਣਾਈਆਂ।ਬਾਅਦ ‘ਚ ਭਾਰਤੀ ਟੀਮ ਨੇ 36 ਓਵਰਾਂ ‘ਚ ਟੀਚਾ ਪੂਰਾ ਕਰਲਿਆ। ਹਰਿਆਣਾ ਦੇ ਦੀਪਕ ਮਲਿਕ ਨੇ ਇਕ ਵਾਰ ਫਿਰ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 71 ਗੇਂਦਾਂ ‘ਤੇ 79 ਦੌੜਾਂ ਬਣਾਈਆਂ ਅਤੇ ਵੈਂਕਟੇਸ਼ਵਰ ਰਾਓ ਨੇ 64 ਗੇਂਦਾਂ ‘ਤੇ 55 ਦੌੜਾਂ ਬਣਾਈਆਂ।