ਭਾਰਤੀ ਅਤੇ ਚੀਨੀ ਫੌਜਾਂ  ਦਰਮਿਆਨ ਜਲਦ ਹੀ ਹਾਟਲਾਈਨ ਕੀਤੀ ਜਾਵੇਗੀ ਸਥਾਪਿਤ: ਫੌਜ ਮੁੱਖੀ

ਭਾਰਤੀ ਫੌਜ ਦੇ ਮੁੱਖੀ ਚੀਫ਼ ਜਨਰਲ ਬਿਿਪਨ ਰਾਵਤ ਨੇ ਕਿਹਾ ਜਲਦ ਹੀ ਭਾਰਤ ਅਤੇ ਚੀਨ ਦੀਆਂ ਫੌਜਾਂ ਵਿਚਾਲੇ ਹਾਟਲਾਈਨ ਸਥਾਪਿਤ ਕੀਤੀ ਜਾਵੇਗੀ।
ਨਵੀਂ ਦਿੱਲੀ ‘ਚ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਉਨਾਂ ਕਿਹਾ ਕਿ ਭਾਰਤ ਅਤੇ ਚੀਨ ਦੋਵਾਂ ਮੁਲਕਾਂ ਦੇ ਡੀ.ਜੀ.ਐਮ.ਓ. ਦਰਮਿਆਨ ਹਾਟਲਾਈਨ ਕਾਇਮ ਕਰਨ ਦੀ ਇੱਛਾ ਰੱਖਦੇ ਹਨ।
ਇਸ ਦੇ ਨਾਲ ਹੀ ਜਨਰਲ ਰਾਵਤ ਨੇ ਕਿਹਾ ਕਿ ਭਾਰਤ ਅਮਰੀਕਾ ਵੱਲੋਂ ਪਾਕਿਸਤਾਨ ‘ਤੇ ਅੱਤਵਾਦ ਸਬੰਧੀ ਪਾਏ ਜਾ ਰਹੇ ਦਬਾਅ ‘ਤੇ ਨਜ਼ਰ ਰੱਖ ਰਿਹਾ ਹੈ।ਉਨ ਾਂਕਿਹਾ ਕਿ ਵਾਦੀ ‘ਚ ਅੱਤਵਾਦ ਦਾ ਅਜੇ ਅੰਤ ਨਹੀਂ ਹੋਇਆ ਹੈ।ਇਸ ਲਈ ਇਸ ਸਾਲ ਉੱਤਰੀ ਕਸ਼ਮੀਰ ‘ਚ ਕਾਰਵਾਈ ਕੀਤੀ ਜਾਵੇਗੀ।