ਭਾਰਤ ਅਤੇ ਦੱਖਣੀ ਅਫ਼ਰੀਕਾ ਦਰਮਿਆਨ ਦੂਜਾ ਟੈਸਟ ਮੈਚ ਅੱਜ ਹੋਵੇਗਾ ਸ਼ੁਰੂ

ਭਾਰਤ ਅਤੇ ਦੱਖਣੀ ਅਫ਼ਰੀਕਾ ਦਰਮਿਆਨ ਚੱਲ ਰਹੀ 3 ਟੈਸਟ ਮੈਚਾਂ ਦੀ ਲੜੀ ਦਾ ਦੂਜਾ ਮੈਚ ਅੱਜ ਸੇਂਚੂਰੀਅਨ ‘ਚ ਖੇਡਿਆ ਜਾਵੇਗਾ।ਸੁਪਰ ਸਪੋਰਟ ਪਾਰਕ ‘ਚ ਇਹ ਟੈਸਟ ਮੈਚ ਦੁਪਹਿਰ 1:30 ‘ਤੇ ਸ਼ੁਰੂ ਹੋਵੇਗਾ। ਦੱਖਣੀ ਅਫ਼ਰੀਕਾ  ਨੇ ਇਸ ਲੜੀ ‘ਚ ਪਹਿਲਾਂ ਹੀ 1-0 ਨਾਲ ਬੜਤ ਬਣਾਈ ਹੋਈ ਹੈ। ਭਾਰਤ ਨੇ ਕਦੇ ਵੀ ਦੱਖਣੀ ਅਫ਼ਰੀਕਾ ਖ਼ਿਲਾਫ ਟੈਸਟ ਲੜੀ ਨਹੀਂ ਜਿੱਤੀ ਹੈ। ਅੱਜ ਦੇ ਇਸ ਮੈਚ ‘ਚ ਭਾਰਤੀ ਕ੍ਰਿਕਟ ਟੀਮ ਆਪਣਾ ਪੂਰਾ ਜ਼ੋਰ ਲਗਾਵੇਗੀ ਤਾਂ ਜੋ ਲੜੀ ‘ਚ ਰਹਿ ਸਕੇ।