ਭਾਰਤ ਨੇ ਪੁਲਾੜ ਖੇਤਰ ‘ਚ ਸੰਪੂਰਨ ਕੀਤਾ ਸੈਂਕੜਾ

ਭਾਰਤ ਨੇ ਸ਼ੁੱਕਰਵਾਰ ਨੂੰ ਪੁਲਾੜ ਖੇਤਰ ‘ਚ ਉਸ ਸਮੇਂ ਆਪਣਾ ਸੈਂਕੜਾ ਪੂਰਾ ਕੀਤਾ ਜਦੋਂ ਪੁਲਾੜ ‘ਚ ਪੀ.ਐਸ.ਐਲ.ਵੀ. ਸੀ40 ਰਾਕੇਟ ਰਾਹੀਂ ਆਪਣਾ 100ਵਾਂ ਉਪਗ੍ਰਹਿ ਕਾਰਟੋਸੈਟ-2 ਐਫ ਅਤੇ 30 ਹੋਰ ਉਪਗ੍ਰਹਿ ਸਫਲਤਾਪੂਰਵਕ ਦਾਗੇ। ਪੁਲਾੜ ਵਿਿਗਆਨ ‘ਚ ਕਈ ਮੱਲਾਂ ਮਾਰਨ ਵਾਲੇ ਭਾਰਤੀ ਪੁਲਾੜ ਸੰਗਠਨ, ਇਸਰੋ ਨੇ ਸ੍ਰੀਹਰੀਕੋਟਾ ਤੋਂ ਇਸ ਸਫਲ ਪ੍ਰੀਖਣ ਨਾਲ ਇਕ ਰਿਕਾਰਡ ਕਾਇਮ ਕੀਤਾ ਹੈ।
 ਇਸ ਸਫਲਤਾ ਨੇ ਭਾਰਤੀ ਪੁਲਾੜ ਵਿਿਗਆਨੀਆਂ ਦੇ ਭਰੋਸੇ ਨੂੰ ਹੋਰ ਮਜ਼ਬੂਤ ਕਰ ਦਿੱਤਾ ਹੈ ਅਤੇ ਪੀ.ਐਸ.ਐਲ.ਵੀ. ਰਾਕੇਟ ਪ੍ਰਤੀ ਵਿਸ਼ਵਾਸ ਨੂੰ ਵੀ ਮਜ਼ਬੂਤ ਕੀਤਾ ਹੈ।ਪੀ.ਐਸ.ਐਲ.ਵੀ. ਇਸਰੋ ਦਾ ਸਭ ਤੋਂ ਵੱਧ ਭਰੋਸੇਯੋਗ ਰਾਕੇਟ ਹੈ।ਹਾਲਾਂਕਿ ਪੀ.ਐਸ.ਐਲ.ਵੀ. ਤੋਂ ਬਿਨਾਂ ਵੀ 39 ਸਫਲ ਪ੍ਰੀਖਣ ਕੀਤੇ ਗਏ ਹਨ। ਦਿਲਚਸਪ ਗੱਲ ਇਹ ਹੈ ਕਿ ਪੀ.ਐਸ.ਐਲ.ਵੀ. ਸੀ39  ਦੀ ਅਸਫਲਤਾ ਦੇ ਕਾਰਨਾਂ ਪਿੱਛੇ ਪਾਇਆ ਗਿਆ ਕਿ ਚੌਥੇ ਗੇੜ ‘ਚ ਰਾਕੇਟ ਦੀ ਹੀਟ ਸ਼ੀਲਡ ਨਹੀਂ ਖੁੱਲ ਪਾਈ ਸੀ ਜਿਸ ਕਾਰਨ ਇਸ ਦੇ ਨਾਲ ਨਾਲ ਉਪਗ੍ਰਹਿ ਵੀ ਕਚਰੇ ‘ਚ ਤਬਦੀਲ ਹੋ ਗਿਆ।
ਸ਼ੁੱਕਰਵਾਰ ਨੂੰ ਹੋਇਆ ਇਹ ਸਫਲ ਪ੍ਰੀਖਣ ਕਈ ਕਾਰਨਾਂ ਕਰਕੇ ਮਹੱਤਵਪੂਰਨ ਹੈ। ਪਿਛਲੇ ਸਾਲ ਅਗਸਤ ਮਹੀਨੇ ਅਸਫਲਤਾ ਤੋਂ ਬਾਅਦ ਇਸਰੋ ਨੇ ਹੁਣ ਚਾਰ ਮਹੀਨਿਆਂ ਤੋਂ ਬਾਅਦ ਵਾਪਸੀ ਕੀਤੀ ਹੈ।710 ਕਿਲੋਗ੍ਰਾਮ ਭਾਰ ਦੇ ਕਾਰਟੋਸੈਟ-2 ਨੂੰ ਸਫਲਤਾਪੂਰਵਕ ਓਰਬਿਟ ‘ਚ ਸਥਾਪਿਤ ਕੀਤਾ ਗਿਆ ਹੈ।ਕਾਰਟੋਸੈਟ-2 ਐਫ ਕਾਰਟੋਸੈਟ ਲੜੀ ਦਾ 7ਵਾਂ ਉਪਗ੍ਰਹਿ ਹੈ ਜੋ ਕਿ ਧਰਤੀ ਦੀ ਨਿਗਰਾਨੀ ਲਈ ਮਦਦਗਾਰ ਹੋਵੇਗਾ। ਇਸ ਦੀ ਮਦਦ ਨਾਲ ਉੱਚ ਪੱਧਰ ਦੇ ਰਿਜ਼ੋਲੇਸ਼ਨ ਵਾਲੇ ਮਾਣ ਚਿੱਤਰ ਇੱਕਠੇ ਕੀਤੇ ਜਾਣਗੇ।
ਕੁੱਲ 31 ਉਪਗ੍ਰਹਿ ਦਾ ਭਾਰ 1323 ਕਿਲੋਗ੍ਰਾਮ ਹੈ। ਪੀ.ਐਸ.ਐਲ.ਵੀ.ਦਾ ਇਹ ਹੁਣ ਤੱਕ ਦਾ ਸਭ ਤੋਂ ਲੰਬਾ ਮਿਸ਼ਨ ਸੀ।ਇੰਨਾਂ ਸਾਰੇ ਉਪਗ੍ਰਹਿ ਨੂੰ ਦੋ ਧੁਰੀਆਂ ‘ਚ ਸਥਾਪਿਤ ਕੀਤਾ ਗਿਆ ਹੈ ਅਤੇ ਇਸ ਪੂਰੇ ਮਿਸ਼ਨ ਲਈ 2 ਘੰਟੇ 21 ਮਿੰਟ ਦਾ ਸਮਾਂ ਲੱਗਿਆ।
ਇਸਰੋ ਵਲੋਂ ਪੀ. ਐਸ. ਐਲ ਵੀ ਸੀ-40 ਰਾਕਟ ਰਾਹੀਂ ਛੱਡੇ ਗਏ 31 ਉਪਗ੍ਰਹਿਾਂ ਵਿੱਚੋਂ 28 ਵਿਦੇਸ਼ੀ ਅਤੇ ਤਿੰਨ ਸਵਦੇਸ਼ੀ ਉਪਗ੍ਰਹਿ ਸ਼ਾਮਲ ਹਨ । ਵਿਦੇਸ਼ੀ ਉਪਗ੍ਰਹਿਾਂ ਦੀ ਗੱਲ ਕੀਤੀ ਜਾਵੇ ਤਾਂ ਇਨ੍ਹਾਂ ਵਿਚ ਕੈਨੇਡਾ, ਫਿਨਲੈਂਡ, ਫਰਾਂਸ, ਦੱਖਣੀ ਕੋਰੀਆ, ਬਰਤਾਨੀਆ ਅਤੇ ਅਮਰੀਕਾ ਦੇ ਉਪਗ੍ਰਹਿ ਸ਼ਾਮਿਲ ਹਨ।
ਪੀ.ਐਸ.ਐਲ.ਵੀ. ਦੇ ਸਫਲ ਪ੍ਰੀਖਣਾਂ ਦੇ ਵਧੀਆ ਨਤੀਜਿਆਂ ਸਦਕਾ ਹੀ ਇਸਰੋ ਪਿਛਲੇ ਕਈ ਸਾਲਾਂ ਤੋਂ ਇਸ ਦੇ ਜਰੀਏ ਕੌਮਾਂਤਰੀ ਗਾਹਕਾਂ ਨੂੰ ਆਪਣੀਆਂ ਸੇਵਾੜਾਂ ਮੁਹੱਈਆ ਕਰਵਾ ਰਿਹਾ ਹੈ। ਹੁਸ ਤੱਕ ਪੀ.ਐਸ.ਐਲ.ਵੀ. ਆਪਣੇ 15 ਮਿਸ਼ਨਾਂ ‘ਚ 20 ਦੇਸ਼ਾਂ ਦੇ ਉਪਗ੍ਰਹਿ ਸਥਾਪਿਤ ਕਰ ਚੁੱਕਿਆ ਹੈ। ਇਸ ਸਫਲਤਾ ਨੇ ਇਹ ਸਾਬਿਤ ਕਰ ਦਿੱਤਾ ਹੈ ਕਿ ਛੋਟੇ ਅਤੇ ਨੈਨੋ ਉਪਗ੍ਰਹਿ ਨੂੰ ਸਫਲਤਾਪੂਰਵਕ ਧੁਰੀ ‘ਚ ਸਥਾਪਿਤ ਕਰਨ ਦੀ ਭਾਰਤ ਦੀ ਸਮਰੱਥਾ ਕਈ ਦੂਜੇ ਮੁਲਕਾਂ ਨਾਲੋਂ ਬਿਹਤਰ ਹੈ।ਇਸ ਵਿਸ਼ਵਾਸ ਕਰਕੇ ਹੀ ਅਮਰੀਕਾ ਵਰਗੇ ਦੇਸ਼ ਵੀ ਭਾਰਤ ਦਾ ਰੁਖ਼ ਕਰ ਰਹੇ ਹਨ।
ਨਵੇਂ ਸਾਲ ਦੀ ਅਮਾਦ ਦੇ ਨਾਲ ਹੀ ਇਸਰੋ ਨੂੰ ਵੱਡੀ ਸਫਲਤਾ ਮਿਲੀ ਹੈ।ਸਾਲ ਭਰ ‘ਚ ਕਈ ਹੋਰ ਮਿਸ਼ਨ ਵੀ ਯੋਜਨਾ ‘ਚ ਹਨ।ਉਮੀਦ ਕੀਤੀ ਜਾ ਰਹੀ ਹੈ ਕਿ ਚੰਦਰਯਾਨ-2 ਨੂੰ ਮਾਰਚ ਮਹੀਨੇ ਦਾਗਿਆ ਜਾਵੇਗਾ।ਇਸ ਲਈ ਇਸਰੋ ਆਪਣੇ ਸਭ ਤੋਂ ਵੱਡੇ ਉਪਗ੍ਰਹਿ ਲਾਂਚਰ ਮਾਰਕ-3 ਦਾ ਇਸਤੇਮਾਲ ਕਰੇਗਾ।