ਭਾਰਤ ਭੂਟਾਨ ਨਾਲ ਸਹਿਕਾਰੀ ਸਾਂਝੇਦਾਰੀ ਨੂੰ ਹੋਰ ਮਜ਼ਬੂਤ ਕਰਨ ਲਈ ਵਚਨਬੱਧ ਹੈ: ਵਿਦੇਸ਼ ਮੰਤਰੀ ਸਵਰਾਜ

 ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਕਿਹਾ ਹੈ ਕਿ ਭਾਰਤ ਭੂਟਾਨ ਨਾਲ ਸਹਿਕਾਰੀ ਸਾਂਝੇਦਾਰੀ ਦੀ ਮਜ਼ਬੂਤ ਨੀਂਹ ਰੱਖਣ ਲਈ ਵਚਨਬੱਧ ਹੈ।
ਸ੍ਰੀਮਤੀ ਸਵਰਾਜ ਨੇ ਬੀਤੇ ਦਿਨ ਨਵੀਂ ਦਿੱਲੀ ‘ਚ ਭੂਟਾਨੀ ਹਮਰੁਤਬਾ ਦੋਰਜੀ ਨਾਲ ਵੀਡੀਓ ਕਾਨਫਰੰਸ ਰਾਹੀਂ ਦੋਵਾਂ ਮੁਲਕਾਂ ਦਰਮਿਆਨ ਸਿਆਸੀ ਸਬੰਧਾਂ ਦੀ ਗੋਲਡਨ ਜੁਬਲੀ ਦੇ ਜਸ਼ਨਾਂ ਲਈ ਇਕ ਵਿਸ਼ੇਸ਼ ਲੋਗੋ ਵੀ ਜਾਰੀ ਕੀਤਾ।
ਉਨਾਂ ਨੇ ਜ਼ੋਰ ਦੇ ਕੇ ਕਿਹਾ ਕਿ ਭਾਰਤ ਅਤੇ ਭੂਟਾਨ ਵਿਚਾਲੇ ਦੋਸਤਾਨਾਂ ਸਬੰਧ ਸਹਿਯੋਗ ਦੇ ਮਿਸਾਲੀ ਸਬੰਧਾਂ, ਆਪਸੀ ਸਮਝ, ਵਿਸ਼ਵਾਸ ਅਤੇ ਇਕ ਦੂਜੇ ਦੇ ਹਿੱਤਾਂ ਪ੍ਰਤੀ ਸੁਚੇਤ ਦੇ ਆਧਾਰ ‘ਤੇ ਨਿਰਭਰ ਕਰਦੇ ਹਨ।