ਰਾਸ਼ਟਰਪਤੀ ਟਰੰਪ ਨੇ ਈਰਾਨ ‘ਤੇ ਕੁੱਝ ਸਮੇਂ ਲਈ ਮੁੜ ਪਾਬੰਦੀਆਂ ਨਾ ਲਗਾਉਣ ਦਾ ਲਿਆ ਫ਼ੈਸਲਾ

ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਈਰਾਨ ਦੇ ਨਾਲ 2015 ‘ਚ ਹੋਏ ਮਹੱਵਪੂਰਨ ਪ੍ਰਮਾਣੂ ਸਮਝੌਤੇ ਨੂੰ ਬਰਕਰਾਰ ਰੱਖਣ ਲਈ ਉਸ ਫ਼ਿਲਾਫ ਮੁੜ ਤੋਂ ਪਾਬੰਦੀਆਂ ਨਾ ਲਗਾਉਣ ਦਾ ਫ਼ੇਸਲਾ ਲਿਆ ਹੈ। ਹਾਲਾਂਕਿ ਟਰੰਪ ਪ੍ਰਸ਼ਾਸਨ ਨੇ ਈਰਾਨ ਦੇ 14 ਲੋਕਾਂ ਅਤੇ ਕੰਪਨੀਆਂ ਵਿਰੁੱਧ ਸਖਤ ਪ੍ਰਤੀਬੰਧਾਂ ਦਾ ਐਲਾਨ ਕੀਤਾ ਹੈ।
ਸੀਨੀਅਰ ਅਮਰੀਕੀ ਅਧਿਕਾਰੀਆਂ ਨੇ ਕਿਹਾ ਕਿ ਰਾਸ਼ਟਰਪਤੀ ਟਰੰਪ ਦਾ ਇਹ ਫ਼ੈਸਲਾ ਈਰਾਨ ਲਈ ਵੱਡੀ ਰਾਹਤ ਹੈ।