ਵਿਦੇਸ਼ ਮਾਮਲਿਆਂ ਦੇ ਕੇਂਦਰੀ ਰਾਜ ਮੰਤਰੀ ਵੀ.ਕੇ ਸਿੰਘ ਨੇ ਕੁਵੈਤ ਦੇ ਉਪ ਪੀਐਮ ਅਤੇ ਵਿਦੇਸ਼ ਮੰਤਰੀ ਨਾਲ ਦੁਵੱਲੇ ਸਬੰਧਾਂ ‘ਤੇ ਕੀਤੀ ਚਰਚਾ

ਵਿਦੇਸ਼ ਮਾਮਲਿਆਂ ਦੇ ਕੇਂਦਰੀ ਰਾਜ ਮੰਤਰੀ ਵੀ.ਕੇ ਸਿੰਘ ਨੇ ਕੁਵੈਤ ‘ਚ ਬੀਤੇ ਦਿਨ ਉੱਥੋਂ ਦੇ ਉਪ ਪ੍ਰਧਾਨ ਮੰਤਰੀ ਅਤੇ ਵਿਦੇਸ਼ ਮੰਤਰੀ ਅਲ ਖਾਲਿਦ ਅਲ ਸਬਾਹ ਨਾਲ ਮੁਲਾਕਾਤ ਕੀਤੀ ਅਤੇ ਇਸ ਬੈਠਕ ਦੌਰਾਨ ਦੁਵੱਲੇ ਸਬੰਧਾਂ ਬਾਰੇ ਵਿਚਾਰ ਚਰਚਾ ਕੀਤੀ ਗਈ।
ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਇੱਕ ਟਵੀਟ ਸੰਦੇਸ਼ ਰਾਹੀਂ ਕਿਹਾ ਕਿ ਜਨਰਲ ਸਿੰਘ ਨੇ ਕੁਵੈਤ ‘ਚ ਸਮਾਜਿਕ ਮਾਮਲਿਆਂ ਅਤੇ ਮਜ਼ਦੂਰ ਮੰਤਰੀ ਡਾ.ਜਿਨਾਨ ਮੋਹਸਿਨ ਰਮਦਾਨ ਨਾਲ ਮੁਲਾਕਾਤ ਕੀਤੀ ਅਤੇ ਮਜ਼ਦੁਰਾਂ ਸਬੰਧੀ ਮਾਮਲਿਆਂ ‘ਤੇ ਚਰਚਾ ਵੀ ਕੀਤੀ।