ਸਾਊਦੀ ਅਰਬ ਨੇ ਪਹਿਲੀ ਵਾਰ ਮਹਿਲਾ ਦਰਸ਼ਕਾ ਨੂੰ ਫੁੱਟਬਾਲ ਦਾ ਮੈਚ ਵੇਖਣ ਦੀ ਦਿੱਤੀ ਇਜਾਜ਼ਤ

ਸਾਊਦੀ ਅਰਬ ਨੇ ਪਹਿਲਾਂ ਤੋਂ ਚੱਲਦੇ ਆ ਰਹੇ ਸਖਤ ਨੇਮਾਂ ‘ਚ ਕੁੱਝ ਢਿੱਲ ਵਰਤਦਿਆਂ ਹੁਣ ਮੁਸਲਿਮ ਮਹਿਲਾਵਾਂ ਨੂੰ ਪਹਿਲੀ ਵਾਰ ਫੁੱਟਬਾਲ ਦਾ ਮੈਚ ਮੈਦਾਨ ‘ਚ ਜਾ ਕੇ ਵੇਖਣ ਦੀ ਇਜਾਜ਼ਤ ਦਿੱਤੀ ਹੈ। ਬੀਤੇ ਦਿਨ ਜੇਦਾਹ ਸ਼ਹਿਰ ‘ਚ ਮਹਿਲਾ ਦਰਸ਼ਕਾਂ ਦਾ ਤਾਂਤਾ ਲੱਗਿਆ ਹੋਇਆ ਸੀ।
ਜ਼ਿਕਰਯੋਗ ਹੈ ਕਿ ਪਿਛਲੇ ਕੁੱਝ ਸਮੇਂ ਤੋਂ ਸਾਊਦੀ ਅਰਬ ਨੇ ਮੁਸਲਿਮ ਔਰਤਾਂ ਲਈ ਕਈ ਸਖਤ ਨੇਮਾਂ ‘ਚ ਢਿੱਲ ਵਰਤੀ ਹੈ।