ਸੇਵਾ ਖੇਤਰ ‘ਚ ਤਾਲਮੇਲ ਦੀ ਭਾਰਤ-ਬ੍ਰਿਟੇਨ ਵਿਚਾਲੇ ਬਹੁਤ ਸੰਭਾਵਨਾ ਹੈ: ਕੇਂਦਰੀ ਵਣਜ ਮੰਤਰੀ

ਕੇਂਦਰੀ ਵਣਜ ਮੰਤਰੀ ਸੁਰੇਸ਼ ਪ੍ਰਭੂ ਨੇ ਕਿਹਾ ਕਿ ਭਾਰਤ ਅਤੇ ਬ੍ਰਿਟੇਨ ਭਵਿੱਖ ਲਈ ਵਿਸ਼ਵ ਪੱਧਰੀ ਸਪਲਾਈ ਚੇਨਾਂ ਦੇ ਨਿਰਮਾਣ ਅਤੇ ਵਿਕਾਸ ਦੇ ਨਾਲ ਮਿਲ ਕੇ ਕੰਮ ਕਰ ਸਕਦੇ ਹਨ ਅਤੇ ਸੇਵਾ ਖੇਤਰ ਦੇ ਸਹਿਯੋਗ ਦੇ ਕਈ ਖੇਤਰਾਂ ਲਈ ਵੱਡੀ ਸੰਭਾਵਨਾ ਹੈ। ਉਨਾਂ ਨੇ ਭਾਰਤ ‘ਚ ਨਿਵੇਸ਼ ਦਾ ਸਵਾਗਤ ਕੀਤਾ ਅਤੇ ਦੇਸ਼ ‘ਚ ਤਾਜ਼ਾ ਆਰਥਿਕ ਵਿਕਾਸ ਅਤੇ ਸੁਧਾਰਾਂ ਨੂੰ ਸਾਂਝਾ ਕੀਤਾ।