ਕੇਂਦਰ ਦੇਸ਼ ਦੇ ਸਾਰੇ ਸਕੂਲਾਂ ਨੂੰ ਡਿਜੀਟਲ ਬੋਰਡ ਨਾਲ ਜੋੜੇਗਾ

ਕੇਂਦਰ ਨੇ ਡਿਜੀਟਲ ਬੋਰਡ ਦੇ ਨਾਲ ਦੇਸ਼ ਦੇ ਸਾਰੇ ਸਕੂਲਾਂ ਨੂੰ ਜੋੜ੍ਹਨ ਦਾ ਫ਼ੈਸਲਾ ਕੀਤਾ ਹੈ।ਇਸ ਗੱਲ ਦੀ ਪੁਸ਼ਟੀ ਮਨੁੱਖੀ ਸਰੋਤ ਵਿਕਾਸ ਰਾਜ ਮੰਤਰੀ ਉਪਿੰਦਰ ਕੁਸ਼ਵਾਹਾ ਨੇ ਬੀਤੇ ਦਿਨ ਨਵੀਂ ਦਿੱਲੀ ‘ਚ ਕੀਤੀ। ਉਨਾਂ ਨੇ ਖ਼ਬਰ ਏਜੰਸੀ ਪੀ.ਟੀ.ਆਈ-ਭਾਸ਼ਾ ਨੂੰ ਦੱਸਿਆ ਕਿ ਕੇਂਦਰ ਪਾਇਲਟ ਪ੍ਰਾਜੈਕਟ ਤਹਿਤ 25 ਕੇਂਦਰੀ ਵਿਿਦਆਲਿਆਂ ਨੂੰ ਇਸ ਯੋਜਨਾ ਨਾਲ ਜੋੜ ਰਹੀ ਹੈ।ਇਸ ਲਈ ਆਪ੍ਰੇਸ਼ਨ ਡਿਜੀਟਲ ਬਲੈਕ ਬੋਰਡ ਪ੍ਰਾਜੈਕਟ ਤਹਿਤ ਚੋਣ ਕੀਤੇ ਸਕੂਲਾਂ ਨੂੰ ਟੈਬਲਟ ਮੁਹੱਈਆ ਕਰਵਾਏ ਜਾਣਗੇ।
ਸ਼ੁਰੂਆਤੀ ਪੜਾਅ ਦੌਰਾਨ ਸਕੂਲਾਂ ਨੂੰ ਸਮਾਰਟ ਬੋਰਡ ਨਾਲ ਲੈਸ ਕੀਤਾ ਜਾਵੇਗਾ ਅਤੇ ਬੱਚਿਆਂ ਨੂੰ ਡਿਜੀਟਲ ਬੋਰਡ ਰਾਹੀਂ ਸਿੱਖਿਆ ਦਿੱਤੀ ਜਾਵੇਗੀ।ਵਿਿਦਆਰਥੀ ਇੰਟਰਨੈੱਟ, ਟੈਲੀਵਿਯਨ ਅਤੇ ਪੁਸਤਕਾਂ ਨਾਲ ਸਿੱਧੇ ਤੌਰ ‘ਤੇ ਸੰਪਰਕ ਕਾਇਮ ਕਰ ਸਕਣਗੇ।