ਜੰਮੂ-ਕਸ਼ਮੀਰ: ਪਾਕਿ ਗੋਲਾਬਾਰੀ ‘ਚ ਜ਼ਖਮੀ ਹੋਏ ਜਵਾਨ ਨੇ ਤਿਆਗੇ ਪ੍ਰਾਣ

ਜੰਮੂ-ਕਸ਼ਮੀਰ ਦੇ ਉਧਾਮੂਰ ਜ਼ਿਲੇ੍ਹ ‘ਚ ਬੀਤੇ ਦਿਨ ਪਾਕਿ ਫੌਜ ਵੱਲੋਂ ਕੀਤੀ ਗੋਲਾਬਾਰੀ ‘ਚ ਇੱਕ ਭਾਰਤੀ ਫੌਜ ਦੇ ਜਵਾਨ ਦੀ ਹਸਪਤਾਲ ‘ਚ ਜ਼ਖਮਾਂ ਦਾ ਤਾਪ ਨਾ ਝੱਲਦਿਆਂ ਮੌਤ ਹੋ ਗਈ। ਇਸ ਘਟਨਾ ਤੋਂ ਬਾਅਦ ਇਸ ਸਾਲ ‘ਚ ਜੰਗਬੰਦੀ ਦੀ ਉਲੰਘਣਾ ਦੀ ਗਿਣਤੀ 20 ਤੱਕ ਪਹੁਮਚ ਗਈ ਹੈ।
ਰੱਖਿਆ ਸੂਤਰਾਂ ਨੇ ਆਕਾਸ਼ਵਾਣੀ ਨੂੰ ਦੱਸਿਆ ਕਿ ਪੁੰਛ ਜ਼ਿਲੇ੍ਹ ਦੇ ਸ਼ਾਹਪੁਰ ਸੈਕਟਰ ‘ਚ ਕੰਟਰੋਲ ਰੇਖਾ ‘ਤੇ 4 ਫਰਵਰੀ ਨੂੰ ਪਾਕਿ ਵੱਲੋਂ ਸਰਹੱਦ ਪਾਰ ਤੋਂ ਹੋਈ ਗੋਲਾਬਾਰੀ ‘ਚ ਭਾਰਤੀ ਜਵਾਨ ਗੰਭੀਰ ਜ਼ਖਮੀ ਹੋ ਗਿਆ ਸੀ, ਜਿਸ ਨੂੰ ਕਿ ਫੌਜੀ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਸੀ।