ਹਰ ਨੌਜਵਾਨ ਜੋ 30 ਸਾਲ ਦੀ ਉਮਰ ਪੂਰੀ ਕਰ ਚੁੱਕਿਆ ਹੈ ਉਸ ਨੂੰ ਵਿੱਸ਼ਵਵਿਆਪੀ ਜਾਂਚ ਨਾਲ ਵਿਆਪਕ ਹੈਲਥ ਕੇਅਰ ਵੀ ਮੁਹੱਈਆ ਕਰਵਾਈ ਜਾਵੇਗੀ:ਕੇਂਦਰੀ ਮੰਤਰੀ ਨੱਡਾ

ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮਮਤਰੀ ਜੇ.ਪੀ.ਨੱਡਾ ਨੇ ਕਿਹਾ ਕਿ ਆਯੂਸ਼ਮਾਨ ਭਾਰਤ ਪ੍ਰੋਗਰਾਮ ਤਹਿਤ ਹਰ ਉਹ ਨੌਜਵਾਨ ਜੋ ਕਿ 30 ਸਾਲ ਦੀ ਉਮਰ ਪੂਰੀ ਕਰ ਚੁੱਕਿਆ ਹੈ ਉਸ ਨੂੰ ਵਿਆਪਕ ਜਾਂਚ ਨਾਲ ਵਿਆਪਕ ਸਿਹਤ ਸੰਭਾਲ ਵੀ ਦਿੱਤੀ ਜਾਵੇਗੀ।
ਬੀਤੇ ਦਿਨ ਔਰੰਗਾਬਾਦ ‘ਚ 165 ਬੈਡਾਂ ਵਾਲੇ ਕੈਨਸਰ ਹਸਪਤਾਲ ਦਾ ਨੀਂਹ ਪੱਥਰ ਰੱਖਣ ਅਤੇ ਭਾਭਾਤਰੋਂ-2 ਮਸ਼ੀਨ ਜੋ ਕਿ ਕੈਂਸਰ ਦੇ ਇਲਾਜ ਲਈ ਕੰਮ ਆਉਂਦੀ ਹੈ ਉਸ ਦੀ ਸ਼ੁਰੂਆਤ ਮੌਕੇ ਬੋਲਦਿਆਂ ਸ੍ਰੀ ਨੱਡਾ ਨੇ ਕਿਹਾ ਕਿ ਆਯੂਸ਼ਮਾਨ ਭਾਰਤ ਪ੍ਰੋਗਰਾਮ ਤਹਿਤ 1.5 ਲੱਖ ਕੇਂਦਰ ਸਿਹਤ ਸੰਭਾਲ ਪ੍ਰਣਾਲੀ ਨੂੰ ਲੋਕਾਂ ਦੀ ਪਹੁੰਚ ‘ਚ ਲਿਆਉਣਗੇ।ਇੰਨਾਂ ਕੇਂਦਰਾਂ ‘ਤੇ ਵਿਆਪਕ ਸਿਹਤ ਸੰਭਾਲ ਮੁਹੱਈਆ ਕਰਵਾਏਗੀ।ਇਸ ਦੇ ਨਾਲ ਹੀ ਇੰਨਾਂ ਕੇਂਦਰਾਂ ‘ਚ ਮੁਫਤ ਜ਼ਰੂਰੀ ਦਵਾਈਆਂ ਵੀ ਮੁਹੱਈਆ ਕਰਵਾਈਆਂ ਜਾਣਗੀਆਂ।