ਹੱਥੀ ਬਣੀਆਂ ਵਸਤਾਂ ‘ਚ ਸਿਰਫ ਹੱਥੀ ਹੁਨਰ ਨਹੀਂ ਬਲਕਿ ਦਿਲ ਤੇ ਦਿਮਾਗ ਦਾ ਸੁਮੇਲ ਵੀ ਜ਼ਰੂਰੀ ਹੈ: ਰਾਜ ਨਾਥ ਸਿੰਘ

ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਹੱਥਾਂ ਨਾਲ ਬਣੀਆਂ ਵਸਤਾਂ ਲਈ ਹੱਥੀਂ ਹੁਨਰ ਦੀ ਹੀ ਨਹੀਂ ਬਲਕਿ ਦਿਲ ਅਤੇ ਦਿਮਾਗ ਦੇ ਸੁਮੇਲ ਦੀ ਵੀ ਲੋੜ ਹੁੰਦੀ ਹੈ। ਬੀਤੇ ਦਿਨ ਨਵੀਂ ਦਿੱਲੀ ‘ਚ “ਹੁਨਰ ਹਾਟ” ਦਾ ਉਦਘਾਟਨ ਕਰਦਿਆਂ ਉਨਾਂ ਕਿਹਾ ਕਿ ਇੰਨਾਂ ਕਲਾਕਾਰਾਂ ਦੇ ਹੁਨਰ ਨੂੰ ਵਧੇਰੇ ਪਛਾਣ ਦੇਣ ਦੀ ਲੋੜ ਹੈ।ਉਨਾਂ ਸੁਝਾਅ ਦਿੱਤਾ ਕਿ ਹੁਨਰ ਹਾਟ ਲਈ ਇਕ ਪੋਰਟਲ ਦਾ ਨਿਰਮਾਣ ਕੀਤਾ ਜਾਵੇ ਤਾਂ ਜੋ ਕੌਮੀ ਅਤੇ ਕੌਮਾਂਤਰੀ ਪੱਧਰ ‘ਤੇ ਹੁਨਰ ਦਾ ਵਿਕਾਸ ਕੀਤਾ ਜਾ ਸਕੇ।
ਇਸ ਵਾਰ ਦੇ ਹੁਨਰ ਹਾਟ ‘ਚ ਦੇਸ਼ ਭਰ ਦੇ ਹਸਤਕਲਾ ਦੇ ਮਾਹਿਰਾਂ ਵੱਲੋਂ ਬਣਾਈਆਂ ਵਸਤਾਂ ਦੀ ਪ੍ਰਦਰਸ਼ਨੀ ਲਗਾਈ ਗਈ ਹੈ ਅਤੇ ਖਾਸ ਕਰਕੇ ਭਾਰਤੀ ਰਿਵਾਇਤੀ ਸੰਗੀਤ ਦੀ ਝਲਕ ਵੇਖਣ ਨੂੰ ਮਿਲ ਰਹੀ ਹੈ।