2019 ਤੱਕ ਬਿਜਲੀ ਰਹਿਤ ਪਰਿਵਾਰਾਂ ਨੂੰ ਬਿਜਲੀ ਮੁਹੱਈਆ ਕਰਵਾਉਣ ਲਈ ਸਰਕਾਰ ਵਚਨਬੱਧ: ਆਰ.ਕੇ.ਸਿੰਘ

ਕੇਂਦਰੀ ਊਰਜਾ ਅਤੇ ਨਵੀਂ ਤੇ ਨਵਿਆਉਣਯੋਗ ਊਰਜਾ ਰਾਜ ਮੰਤਰੀ ਆਰ.ਕੇ.ਸਿੰਘ ਨੇ ਕਿਹਾ ਕਿ ਸਰਕਾਰ 2019 ਤੱਕ ਬਿਜਲੀ ਰਹਿਤ ਪਰਿਵਾਰਾਂ ਨੂੰ ਬਿਜਲੀ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ।ਉਨਾਂ ਕਿਹਾ ਕਿ ਬਿਜਲੀ ਦੀ ਸੇਵਾ ਤੋਂ ਵਾਂਝੇ 18,450 ਪਿੰਡਾਂ ‘ਚੋਂ 16,800 ਤੋਂ ਵੀ ਵੱਧ ਪਿੰਡਾਂ ‘ਚ ਬਿਜਲਈ ਸਪਲਾਈ ਦਿੱਤੀ ਜਾ ਚੁੱਕੀ ਹੈ।
ਆਂਧਰਾ ਪ੍ਰਦੇਸ਼ ਦੇ ਮਛਲੀਪਟਨਮ ‘ਚ ਪੱਤਰਕਾਰਾਂ ਨਾਲ ਰੂਬਰੂ ਹੁੰਦਿਆਂ ਉਨਾਂ ਕਿਹਾ ਕਿ ਪਿਛਲੇ ਸਾਲ ਸਤੰਬਰ ਮਹੀਨੇ “ ਪ੍ਰਧਾਨ ਮੰਤਰੀ ਸਹਿਜ ਬਿਜਲੀ ਹਰ ਘਰ ਯੋਜਨਾ” ਜਿਸ ਨੂੰ ਕਿ “ ਸੁਭਾਗਿਆ” ਵੀ ਕਿਹਾ ਜਾਂਦਾ ਹੈ, ਇਸ ਟੀਚੇ ਨੂੰ ਹਾਸਿਲ ਕਰਨ ਲਈ ਅਹਿਮ ਪਹਿਲ ਹੈ ਅਤੇ 4 ਕਰੋੜ ਪਰਿਵਾਰ ਇਸ ਯੋਜਨਾ ਦਾ ਲਾਭ ਪ੍ਰਾਪਤ ਕਰ ਚੁੱਕੇ ਹਨ।