ਅਮਰੀਕਾ ਅਤੇ ਦੱਖਣੀ ਕੋਰੀਆ ਨੇ ਉੱਤਰੀ ਕੋਰੀਆ ਨਾਲ ਕੂਟਨੀਤਕ ਸਬੰਧਾਂ ਲਈ ਸ਼ਰਤਾਂ ‘ਤੇ ਦਿੱਤੀ ਸਹਿਮਤੀ

ਅਮਰੀਕਾ ਅਤੇ ਦੱਖਣੀ ਕੋਰੀਆ ਨੇ ਉੱਤਰੀ ਕੋਰੀਆ ਨਾਲ ਹੋਰ ਕੂਟਨੀਤਕ ਸਬੰਧਾਂ ਨੂੰ ਸਥਾਪਿਤ ਕਰਨ ਲਈ ਤੈਅ ਸ਼ਰਤਾਂ ‘ਤੇ ਆਪਣੀ ਸਹਿਮਤੀ ਪ੍ਰਗਟ ਕੀਤੀ ਹੈ।ਉਪ ਰਾਸ਼ਟਰਪਤੀ ਮਾਇਕ ਪੈਨਸ ਅਨੁਸਾਰ ਇਸ ਨਾਲ ਸੰਭਾਵੀ ਤੌਰ ‘ਤੇ ਬਿਨਾਂ ਕਿਸੇ ਸ਼ਰਤ ਦੇ ਵਾਸ਼ਿਗੰਟਨ ਨਾਲ ਸਿੱਧੀ ਗੱਲਬਾਤ ਹੋ ਸਕਦੀ ਹੈ।ਦੱਖਣੀ ਕੋਰੀਆ ਸਰਦ ਰੁੱਤ ਓਲੰਪਿਕ ਖੇਡਾਂ ਤੋਂ ਵਾਪਿਸ ਪਰਤਦਿਆਂ ਸ੍ਰੀ ਪੇਨਸ ਨੇ ਵਾਸ਼ਿੰਗਟਨ ਪੋਸਟ ਨਾਲ ਗੱਲ ਕਰਦਿਆਂ ਕਿਹਾ ਕਿ ਟਰੰਪ ਪ੍ਰਸ਼ਾਸਨ ਵੱਲੋਂ ਉੱਤਰੀ ਕੋਰੀਆ ‘ਤੇ ਵੱਧ ਤੋਂ ਵੱਧ ਦਬਾਅ ਪਾਉਣ ਦੀ ਮੁਹਿੰਮ ਨੂੰ ਜਾਰੀ ਰੱਖਿਆ ਜਾਵੇਗਾ ਪਰ ਫਿਰ ਵੀ ਸੰਭਾਵਿਤ ਗੱਲਬਾਤ ਦੇ ਰਾਹ ਹਮੇਸ਼ਾਂ ਖੁੱਲੇ ਹਨ।