ਕੰਟਰੋਲ ਰੇਖਾ ਦੇ ਨਾਲ ਲੱਗਦੇ ਖੇਤਰਾਂ ‘ਚ ਸੁਰੱਖਿਆ ਨੂੰ ਹੋਰ ਮਜ਼ਬੂਤ ਕੀਤਾ ਜਾ ਰਿਹਾ ਹੈ: ਰੱਖਿਆ ਮੰਤਰੀ

ਰੱਖਿਆ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਜੰਮੂ-ਕਸ਼ਮੀਰ ‘ਚ ਘੁਸਪੈਠ ਦੀਆਂ ਕੋਸ਼ਿਸ਼ਾਂ ਨੂੰ ਸਫਲ ਕਰਨ ਲਈ ਪਾਕਿਸਤਾਨ ਵੱਲੋਂ ਜੰਗਬੰਦੀ ਦੀ ਉਲੰਘਣਾ ਕਰਦਿਆਂ ਲਗਾਤਾਰ ਗੋਲਾਬਾਰੀ ਕੀਤੀ ਜਾ ਰਹੀ ਹੈ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨਾਂ ਕਿਹਾ ਕਿ ਕੇਂਦਰ ਸਰਕਾਰ ਸਰਹੱਦੀ ਖੇਤਰਾਂ ‘ਚ ਘੁਸਪੈਠ ਦੀਆਂ ਵਾਰਦਾਤਾਂ ‘ਤੇ ਰੋਕ ਲਗਾਉਣ ਲਈ ਅਤਿ ਆਧੁਨਿਕ ਇਲੈਕਟ੍ਰੋਨਿਕ ਨਿਗਰਾਨ ਪ੍ਰਣਾਲੀ ਦੀ ਖ੍ਰੀਦ ਲਈ ਕੰਮ ਕਰ ਰਹੀ ਹੈ।
ਰੱਖਿਆ ਮੰਤਰੀ ਨੇ ਜੰਮੂ’ਚ ਸੁੰਜੂਵਾਨ ਖੇਤਰ ‘ਚ ਸੁਰੱਖਿਆ ਸਥਿਤੀ ਦਾ ਜਾਇਜ਼ਾ ਲਿਆ ਅਤੇ ਜ਼ਖਮੀ ਜਵਾਨਾਂ ਨਾਲ ਮੁਲਾਕਾਤ ਵੀ ਕੀਤੀ।
ਉਨਾਂ ਕਿਹਾ ਕਿ ਸਰਹੱਦ ‘ਤੇ ਚੌਕਸੀ ਵਧਸ਼ਾਉਣ ਲਈ ਵਾਧੂ ਸੈਂਸਰਾਂ, ਮਾਨਵ ਰਹਿਤ ਹਵਾਈ ਯੰਤਰ ਅਤੇ ਲੰਮੀ ਦੂਰੀ ਲਈ ਨਿਗਰਾਨੀ ਯੰਤਰ ਕੰਟਰੋਲ ਰੇਖਾ ‘ਤੇ ਲਗਾਏ ਗਏ ਹਨ ।