ਦੱਖਣੀ ਅਫ਼ਰੀਕਾ ਅਤੇ ਭਾਰਤ ਦਰਮਿਆਨ 5ਵਾਂ ਇਕ ਦਿਨਾ ਅੰਤਰਰਾਸ਼ਟਰੀ ਮੈਚ ਅੱਜ ਪੋਰਟ ਐਲੀਜ਼ਾਬੈਥ ‘ਚ ਖੇਡਿਆ ਜਾਵੇਗਾ

ਭਾਰਤ ਅਤੇ ਦੱਖਣੀ ਅਫ਼ਰੀਕਾ ਵਿਚਾਲੇ ਚੱਲ ਰਹੀ 6 ਇਕ ਦਿਨਾ ਅੰਤਰਰਾਸ਼ਟਰੀ ਮੈਚਾਂ ਦੀ ਲੜੀ ਦਾ ਪੰਜਵਾਂ ਮੈਚ ਅੱਜ ਪੋਰਟ ਐਲੀਜ਼ਾਬੈਥ ਵਿਖੇ ਖੇਡਿਆ ਜਾਵੇਗਾ।ਭਾਰਤੀ ਸਮੇਂ ਅਨੁਸਾਰ ਇਹ ਮੈਚ ਸ਼ਾਮ 4:30 ‘ਤੇ ਸ਼ੁਰੂ ਹੋਵੇਗਾ। ਆਲ ਇੰਡੀਆ ਰੇਡਿਓ ਵੱਲੋਂ ਐਫ.ਐਮ. ਰੇਡਿਓ ਅਤੇ ਰਾਜਧਾਨੀ ਚੈਨਲ ‘ਤੇ ਇਸ ਮੈਚ ਦੀ 4 ਵਜੇ ਤੋਂ ਟੀਕਾ ਟਿੱਪਣੀ ਦਾ ਸਿੱਧਾ ਪ੍ਰਸਾਰਣ ਕੀਤਾ ਜਾਵੇਗਾ।
ਦੱਸਣਯੋਗ ਹੈ ਕਿ ਛੇ ਮੈਚਾਂ ਦੀ ਇਸ ਲੜੀ ‘ਚ ਭਾਰਤ 3-1 ਨਾਲ ਅੱਗੇ ਹੈ।